Karan Aujla Featured On Apple Music Cover: ਪੰਜਾਬੀ ਗਾਇਕ ਕਰਨ ਔਜਲਾ ਇੰਡਸਟਰੀ ਦਾ ਟੌਪ ਕਲਾਕਾਰ ਹੈ। ਉਹ ਜਦੋਂ ਵੀ ਕੋਈ ਗਾਣਾ ਕੱਢਦਾ ਹੈ, ਤਾਂ ਚਾਰੇ ਪਾਸੇ ਉਸ ਦੀ ਚਰਚਾ ਹੋ ਜਾਂਦੀ ਹੈ ਅਤੇ ਉਸ ਦੇ ਨਾਂ ਕਈ ਰਿਕਾਰਡ ਵੀ ਬਣ ਜਾਂਦੇ ਹਨ। ਹਾਲ ਹੀ 'ਚ ਵੀ ਐਵੇਂ ਹੀ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਹੌਟ ਲੁੱਕ ਨੇ ਖਿੱਚਿਆ ਧਿਆਨ, ਬੋਲਡ ਅਵਤਾਰ ਦੇਖ ਫੈਨਜ਼ ਬੋਲੇ- 'ਰੀਅਲ ਲਾਈਫ ਬਾਰਬੀ'
ਕਰਨ ਔਜਲਾ ਦਾ ਨਵਾਂ ਗਾਣਾ 'ਐਡਮਾਇਰਿੰਗ ਯੂ' ਬੀਤੇ ਦਿਨ ਯਾਨਿ 1 ਅਗਸਤ ਨੂੰ ਰਿਲੀਜ਼ ਹੋਇਆ ਸੀ। ਉਸ ਦਾ ਇਹ ਗਾਣਾ ਤੇ ਗਾਣੇ ਦੀ ਵੀਡੀਓ ਬਿਲਕੁਲ ਅਲੱਗ ਲੈਵਲ ਦੀ ਸੀ। ਕਰਨ ਦੇ ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਹਾਲ ਕਰਨ ਦੇ ਨਾਮ ਇੱਕ ਹੋਰ ਰਿਕਾਰਡ ਵੀ ਬਣ ਗਿਆ ਹੈ।
ਕਰਨ ਔਜਲਾ ਪਹਿਲਾ ਪੰਜਾਬੀ ਗਾਇਕ ਹੈ, ਜਿਸ ਦੀ ਤਸਵੀਰ ਐੱਪਲ ਮਿਊਜ਼ਿਕ ਐਪ ਦੇ ਕਵਰ 'ਤੇ ਨਜ਼ਰ ਆਈ ਹੈ। ਕਰਨ ਔਜਲਾ ਤੋਂ ਪਹਿਲਾਂ ਇਹ ਮੁਕਾਮ ਕਿਸੇ ਹੋਰ ਪੰਜਾਬੀ ਗਾਇਕ ਨੂੰ ਹਾਸਲ ਨਹੀਂ ਹੋਇਆ ਸੀ। ਇਸ ਮੌਕੇ ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਲਿਿਖਿਆ ਕਿ ਮੈਂ ਐਪਲ ਮਿਊਜ਼ਿਕ ਦਾ ਸ਼ੁਕਰਗੁਜ਼ਾਰ ਹਾਂ, ਜਿਸਨੇ ਮੈਨੂੰ ਆਪਣੇ ਕਵਰ 'ਤੇ ਫੀਚਰ ਕੀਤਾ। 'ਐਡਮਾਇਰਿੰਗ ਯੂ' ਰਿਲੀਜ਼ ਹੋ ਗਿਆ ਹੈ। ਜ਼ਰੂਰ ਸੁਣੋ।"
ਕਾਬਿਲੇਗ਼ੌਰ ਹੈ ਕਿ 'ਐਡਮਾਇਰਿੰਗ ਯੂ' ਕਰਨ ਔਜਲਾ ਦੀ ਡਰੀਮ ਐਲਬਮ 'ਮੇਕਿੰਗ ਮੈਮੋਰੀਜ਼' ਦਾ ਪਹਿਲਾ ਗਾਣਾ ਹੈ, ਜੋ 1 ਅਗਸਤ ਨੂੰ ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਸਾਇੰਸ ਫਿਕਸ਼ਨ ਸ਼੍ਰੇਣੀ 'ਚ ਰੱਖਣਾ ਗਲਤ ਨਹੀਂ ਹੋਵੇਗਾ। ਇਸ ਦਾ ਪਤਾ ਤੁਹਾਨੂੰ ਗਾਣੇ ਦੀ ਵੀਡੀਓ ਦੇਖ ਕੇ ਲੱਗਦਾ ਹੈ। ਕਰਨ ਔਜਲਾ ਨੇ ਆਪਣੇ ਗਾਣੇ 'ਚ ਕੁੱਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਗਾਇਕ ਇਸ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਹੋਇਆ ਹੈ। ਕਰਨ ਨੇ ਹਾਲ ਹੀ ;ਚ ਐਲਾਨ ਕੀਤਾ ਸੀ ਕਿ ਉਹ ਆਪਣੀ ਐਲਬਮ ਦੇ ਸਾਰੇ ਗਾਣੇ 18 ਅਗਸਤ ਨੂੰ ਰਿਲੀਜ਼ ਕਰ ਦੇਵੇਗਾ।