ਅਮੈਲੀਆ ਪੰਜਾਬੀ ਦੀ ਰਿਪੋਰਟ


Warning 2 Teaser Out Now: ਗਿੱਪੀ ਗਰੇਵਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਗਿੱਪੀ ਗਰੇਵਾਲ ਦੇ ਕੈਨੇਡਾ ਵਾਲੇ ਘਰ 'ਤੇ 26 ਨਵੰਬਰ ਨੂੰ ਗੈਂਗਸਟਰਾਂ ਨੇ ਗੋਲੀਬਾਰੀ ਕੀਤੀ ਸੀ। ਇਸ ਤੋਂ ਬਾਅਦ ਗਿੱਪੀ ਤੇ ਉਨ੍ਹਾਂ ਦਾ ਪਰਿਵਾਰ ਸੋਸ਼ਲ ਮੀਡੀਆ 'ਤੇ ਗਾਇਬ ਹੋ ਗਿਆ ਸੀ। ਹੁਣ ਗਿੱਪੀ ਨੇ ਤਕਰੀਬਨ 2 ਹਫਤਿਆਂ ਬਾਅਦ ਸੋਸ਼ਲ ਮੀਡੀਆ 'ਤੇ ਫਿਰ ਤੋਂ ਧਮਾਕੇਦਾਰ ਵਾਪਸੀ ਕੀਤੀ ਹੈ। 


ਇਹ ਵੀ ਪੜ੍ਹੋ: 'ਸਿੰਘਮ' ਦੇ ਇਸ ਐਕਟਰ ਦਾ ਹੋਇਆ ਦੇਹਾਂਤ, 78 ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ, ਕੈਂਸਰ ਤੋਂ ਹਾਰੇ ਜ਼ਿੰਦਗੀ ਦੀ ਜੰਗ


ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ 'ਵਾਰਨਿੰਗ 2' ਦਾ ਟੀਜ਼ਰ ਰਿਲੀਜ਼ ਕੀਤਾ ਹੈ। ਜਿਸ ਵਿੱਚ ਗਿੱਪੀ ਦੇ ਨਾਲ ਪ੍ਰਿੰਸ ਕੰਵਲਜੀਤ ਸਿੰਘ ਵੀ ਨਜ਼ਰ ਆ ਰਹੇ ਹਨ। ਟੀਜ਼ਰ ਦੇਖ ਕੇ ਇਹ ਕਹਿਣਾ ਤਾਂ ਬਣਦਾ ਹੈ ਕਿ ਗਿੱਪੀ ਤੇ ਪਿੰ੍ਰਸ ਕੰਵਲਜੀਤ ਦੋਵਾਂ ਦਾ ਖੂੰਖਾਰ ਤੇ ਐਕਸ਼ਨ ਅਵਤਾਰ ਤੁਹਾਡੇ ਰੌਂਗਟੇ ਖੜੇ ਕਰ ਸਕਦਾ ਹੈ। ਟੀਜ਼ਰ 'ਚ ਗਿੱਪੀ ਖਤਰਨਾਕ ਲੁੱਕ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਕੰਵਲਜੀਤ ਸਿੰਘ ਨੇ ਵੀ ਜ਼ਬਰਦਸਤ ਐਕਟਿੰਗ ਕੀਤੀ ਹੈ। ਟੀਜ਼ਰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ 'ਵਾਰਨਿੰਗ 2' 'ਚ ਪਹਿਲੇ ਪਾਰਟ ਨਾਲੋਂ ਜ਼ਿਆਦਾ ਐਕਸ਼ਨ ਹੈ। ਇਸ ਦੇ ਨਾਲ ਨਾਲ ਫਿਲਮ 'ਚ ਗਿੱਪੀ ਦੇ ਨਾਲ ਜੈਸਮੀਨ ਭਸੀਨ ਵੀ ਰੋਮਾਂਸ ਕਰਦੀ ਨਜ਼ਰ ਆਂਉਣ ਵਾਲੀ ਹੈ, ਪਰ ਟੀਜ਼ਰ 'ਚ ਕਿਤੇ ਵੀ ਜੈਸਮੀਨ ਦੀ ਕੋਈ ਝਲਕ ਦੇਖਣ ਨੂੰ ਨਹੀਂ ਮਿਲਦੀ। ਦੇਖੋ ਪੂਰਾ ਟੀਜ਼ਰ:









ਦੱਸ ਦਈਏ ਕਿ ਵਾਰਨਿੰਗ 2 'ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ ਤੇ ਜੈਸਮੀਨ ਭਸੀਨ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ। ਇਸ ਫਿਲਮ ਨੂੰ ਪ੍ਰੋਡਿਊਸ ਯਾਨਿ ਫਿਲਮ 'ਚ ਪੈਸਾ ਵੀ ਗਿੱਪੀ ਨੇ ਲਾਇਆ ਹੈ, ਜਦਕਿ ਫਿਲਮ ਨੂੰ ਅਮਰ ਹੁੰਦਲ; ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ 2 ਫਰਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। 


ਇਹ ਵੀ ਪੜ੍ਹੋ: ਇਹ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਰੋਜ਼ ਖਾਂਦੀ ਸੀ ਪਤੀ ਦੀ ਮਾਰ, 30 ਸਾਲ ਤੱਕ ਸਹਿੰਦੀ ਰਹੀ ਟੌਰਚਰ, ਦਰਦਨਾਕ ਹੈ ਕਹਾਣੀ