Watch Video:   ਤੁਰਕੀ ਦੀ ਸੰਸਦ 'ਚ ਇਜ਼ਰਾਈਲ ਦੀ ਅਲੋਚਨਾ ਕਰਨ ਵਾਲੇ ਸੰਸਦ ਮੈਂਬਰ Hasan Bitmez ਨੂੰ ਸੰਸਦ ਵਿੱਚ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ Hasan Bitmez ਸੰਸਦ ਦੀ ਜ਼ਮੀਨ ਉੱਤੇ ਡਿੱਗ ਗਏ। ਦੱਸਿਆ ਜਾ ਰਿਹਾ ਹੈ ਇਹ ਘਟਨਾ ਬੀਤੇ ਕੱਲ੍ਹ ਭਾਵ ਮੰਗਲਵਾਰ ਦੀ ਹੈ। ਇਸ ਦੌਰਾਨ ਉਹ ਇਜ਼ਰਾਈਲ ਖ਼ਿਲਾਫ਼ ਐਲਾਨ ਕਰ ਰਹੇ ਸਨ, ਇਸ ਦੌਰਾਨ ਉਹ ਅਚਾਨਕ ਜ਼ਮੀਨ 'ਤੇ ਡਿੱਗ ਗਏ। ਜਿਵੇਂ ਹੀ ਉਹ ਇੱਕ ਦਮ ਜ਼ਮੀਨ ਉੱਤੇ ਡਿੱਗੇ ਤਾਂ ਪੂਰੇ ਸੰਸਦ ਭਵਨ ਵਿੱਚ ਹੰਗਾਮਾ ਮਚ ਗਿਆ ਅਤੇ ਸੰਸਦ ਮੈਂਬਰ ਉਹਨਾਂ ਨੂੰ ਚੁੱਕਣ ਲਈ ਉਹਨਾਂ ਕੋਲ ਜਾ ਪਹੁੰਚੇ। ਦਿਲ ਦਾ ਦੌਰਾ ਪੈਣ ਤੋਂ ਬਾਅਦ  ਤੁਰਕੀ ਸੰਸਦ ਮੈਂਬਰ  ਦੇ ਆਖਰੀ ਬੋਲ ਸੀ ਕਿ ਇਜ਼ਰਾਈਲ "ਅੱਲ੍ਹਾ ਦੇ ਕ੍ਰੋਧ ਤੋਂ ਬਚ ਨਹੀਂ ਸਕੇਗਾ।"

Continues below advertisement


 


ਵੇਖੋ ਵੀਡੀਓ