ਗਿੱਪੀ ਗਰੇਵਾਲ ਦੀ ਹਿੱਟ ਵੈੱਬ ਸੀਰੀਜ਼ 'ਵਾਰਨਿੰਗ' ਦੇ ਦਰਸ਼ਕਾਂ ਨੂੰ ਸੀਰੀਜ਼ ਦੇ ਅਗਲੇ ਪਾਰਟਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵਲੋਂ ਪੇਸ਼ ਕੀਤੀ ਗਈ ਪੰਜਾਬੀ ਵੈਬ ਸੀਰੀਜ਼ ਵਾਰਨਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਵੈਬਸਿਰਿਜ਼ ਦਾ ਬੇਸਬਰੀ ਨਾਲ ਹੋਣ ਵਾਲਾ ਇੰਤਜ਼ਾਰ ਹੁਣ ਫਾਇਨਲੀ ਥੀਏਟਰਸ 'ਚ ਖਤਮ ਹੋਣ ਵਾਲਾ ਹੈ। ਜੀ ਹਾਂ 'ਵਾਰਨਿੰਗ' ਦਾ ਅਗਲਾ ਪਾਰਟ ਫਿਲਮ ਦੇ ਰੂਪ 'ਚ ਸਿਨੇਮਾ ਘਰਾਂ 'ਚ 19 ਨਵੰਬਰ 2021 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। 


 


ਸੀਰੀਜ਼ ਦੇ ਮੇਕਰਸ ਵਲੋਂ ਇਸਦੇ ਥੀਏਟਰ ਰਿਲੀਜ਼ ਦੀ ਅਨਾਊਸਮੈਂਟ ਕਰ ਦਿੱਤੀ ਗਈ ਹੈ। ਇਸ ਸੀਰੀਜ਼ ਦੇ ਐਪੀਸੋਡਸ ਨੇ ਵੱਡੀ ਸਕਸੈਸ ਯੂਟਿਊਬ 'ਤੇ ਮਾਰਕ ਕੀਤੀ ਸੀ। ਵੈਬਸਿਰੀਜ਼ ਦੀ ਸਕਸੈਸ ਤੋਂ ਬਾਅਦ ਇਹ ਡਿਸਾਈਡ ਕੀਤਾ ਗਿਆ ਕਿ ਇਸਦੇ ਅਗਲੇ ਐਪੀਸੋਡ ਇਕ ਫਿਲਮ ਦੇ ਰੂਪ 'ਚ ਸਿਨੇਮਾ ਘਰਾਂ 'ਚ ਹੋਣਗੇ। ਪਰ ਗਿੱਪੀ ਗਰੇਵਾਲ ਦੇ ਇਸ ਫੈਸਲੇ ਤੋਂ ਬਾਅਦ ਪੂਰੇ ਦੇਸ਼ 'ਚ ਕੋਰੋਨਾ ਦੇ ਚਲਦੇ ਲੌਕਡਾਊਨ ਹੋ ਗਿਆ। ਤੇ ਇਸ ਸੀਰੀਜ਼ ਨੂੰ ਥੀਏਟਰ 'ਚ ਰਿਲੀਜ਼ ਨਹੀਂ ਕੀਤਾ ਗਿਆ। 


 


ਗਿੱਪੀ ਗਰੇਵਾਲ ਦਾ ਇਹ ਪ੍ਰੋਜੈਕਟ ਮੋਸਟ ਅਵੇਟੇਡ ਪ੍ਰੋਜੈਕਟ ਹੈ ਜਿਸ 'ਚ ਖੁਦ ਗਿੱਪੀ ਨੇ ਵੀ ਕੰਮ ਕੀਤਾ ਹੈ। ਇਸ ਵੈੱਬ ਸੀਰੀਜ਼ ਦੇ ਕੁਝ ਐਪੀਸੋਡਸ ਦੇ ਨਾਲ ਹੀ ਪ੍ਰਿੰਸ ਕੰਵਲਜੀਤ ਨੂੰ ਮੁੜ ਵੱਡੀ ਪਛਾਣ ਮਿਲ਼ੀ। ਦਰਸ਼ਕਾਂ ਨੇ ਪ੍ਰਿੰਸ ਦੇ ਪੰਮੇ ਵਾਲੇ ਕਿਰਦਾਰ ਨੂੰ ਬੇਹੱਦ ਪਸੰਦ ਕੀਤਾ। ਇਸ ਵੈਬਸਿਰੀਜ਼ ਲਈ ਜੇਕਰ ਕੋਈ ਦੂਸਰਾ ਨਾਮ ਤਾਰੀਫ ਵਾਲਾ ਹੈ ਤਾਂ ਉਹ ਹੈ ਇਸਦੇ ਡਾਇਰੈਕਟਰ ਅਮਰ ਹੁੰਦਲ। 


 


ਹੁਣ ਵਾਰਨਿੰਗ ਦੇ ਆਉਣ ਵਾਲੇ ਪਾਰਟਸ 'ਚ ਗਿੱਪੀ ਗਰੇਵਾਲ ਦੀ ਵੀ ਐਂਟਰੀ ਹੋਣ ਵਾਲੀ ਹੈ। ਗਿੱਪੀ ਵਾਰਨਿੰਗ 'ਚ ਗੇਜਾ ਦਾ ਕਿਰਦਾਰ ਨਿਭਾਉਣਗੇ। ਗਿੱਪੀ ਦੇ ਪ੍ਰੋਡਕਸ਼ਨ ਥੱਲੇ ਬਣਨ ਵਾਲੀ ਫਿਲਮ ਵਾਰਨਿੰਗ ਪਹਿਲਾਂ ਇਕ ਵੈੱਬਸੀਰੀਜ਼ ਸੀ ਜਿਸ ਨੂੰ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ। ਵਾਰਨਿੰਗ ਦਾ ਪਹਿਲਾ ਐਪੀਸੋਡ 28 ਜਨਵਰੀ 2020 ਨੂੰ ਰਿਲੀਜ਼ ਕੀਤਾ ਗਿਆ ਸੀ। ਹੁਣ ਬਾਕੀ ਬਚੀ 'ਵਾਰਨਿੰਗ' ਦਰਸ਼ਕਾਂ ਨੂੰ 19 ਨਵੰਬਰ ਨੂੰ ਸਿਨੇਮਾ ਘਰਾਂ 'ਚ ਦੇਖਣ ਨੂੰ ਮਿਲੇਗੀ।