ਨਵੀਂ ਦਿੱਲੀ: ਸਰਕਾਰ ਨੇ ਗੰਨਾ ਕਿਸਾਨਾਂ ਲਈ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ FRP ਯਾਨੀ ਗੰਨੇ ਦੀ ਉਚਿਤ ਤੇ ਲਾਭਦਾਇਕ ਕੀਮਤ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਕੀਤਾ ਹੈ। ਹੁਣ ਗੰਨੇ 'ਤੇ FRP ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ।


ਦੱਸ ਦਈਏ ਕਿ ਪਹਿਲਾਂ ਇਹ ਕੀਮਤ 285 ਰੁਪਏ ਪ੍ਰਤੀ ਕੁਇੰਟਲ ਸੀ, ਇਸ ਵਿੱਚ 5 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਦੱਸ ਦੇਈਏ ਕਿ ਗੰਨੇ ਦੀ FRP ਘੱਟੋ ਘੱਟ ਕੀਮਤ ਹੈ ਜਿਸ 'ਤੇ ਖੰਡ ਮਿੱਲ ਮਾਲਕ ਕਿਸਾਨਾਂ ਤੋਂ ਗੰਨਾ ਖਰੀਦਦੇ ਹਨ।






ਸਰਕਾਰ ਮੁਤਾਬਕ ਇਸ ਫੈਸਲੇ ਨਾਲ 5 ਕਰੋੜ ਗੰਨਾ ਕਿਸਾਨਾਂ ਨੂੰ ਲਾਭ ਹੋਵੇਗਾ। ਇਸ ਦੇ ਨਾਲ ਹੀ 5 ਲੱਖ ਮਜ਼ਦੂਰ ਵੀ ਇਸ ਖੰਡ ਮਿੱਲਾਂ ਤੇ ਇਸ ਕੰਮ ਨਾਲ ਜੁੜੇ ਹੋਰ ਲੋਕਾਂ ਨੂੰ ਲਾਭ ਪਹੁੰਚਾਉਣਗੇ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਕਈ ਐਲਾਨ ਕੀਤੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਗੰਨੇ ਦੀ FRP ਵਿੱਚ 5 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ।


ਕਿਸਾਨਾਂ ਦੇ ਬਕਾਏ ਬਾਰੇ ਉਨ੍ਹਾਂ ਕਿਹਾ ਕਿ ਇਸ ਵੇਲੇ ਉੱਤਰ ਪ੍ਰਦੇਸ਼ ਵਿੱਚ ਗੰਨਾ ਕਿਸਾਨਾਂ ਕੋਲ 6399 ਕਰੋੜ ਰੁਪਏ ਦਾ ਬਕਾਇਆ ਹੈ, ਜੋ ਕਿ ਪਹਿਲਾਂ ਦੇ ਮੁਕਾਬਲੇ ਲਗਪਗ ਇੱਕ ਤਿਹਾਈ ਹੈ। 2017 ਤੇ 2020 ਦੇ ਵਿਚਕਾਰ ਕਿਸਾਨਾਂ ਵਲੋਂ ਖੰਡ ਮਿੱਲਾਂ ਨੂੰ ਦਿੱਤਾ ਗਿਆ ਗੰਨਾ ਹੁਣ ਅਦਾਇਗੀ ਰਹਿਤ ਹੈ।


ਇਹ ਵੀ ਪੜ੍ਹੋ: Punjab Election 2022: ਕੱਲ੍ਹ ਪੰਜਾਬ ਆ ਰਹੇ ਕੇਜਰੀਵਾਲ, ਸੇਖਵਾਂ ਨਾਲ ਮੁਲਾਕਾਤ, ਮੁੱਖ ਮੰਤਰੀ ਦੇ ਚਿਹਰੇ ਦਾ ਹੋ ਸਕਦਾ ਐਲਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904