Gippy Grewal Offering Free Tickets Of Carry On Jatta 3: ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਰਮਿਆਨ ਗਿੱਪੀ-ਸੋਨਮ ਸਣੇ ਫਿਲਮ ਦੀ ਪੂਰੀ ਸਟਾਰਕਾਸਟ ਰੱਜ ਕੇ 'ਕੈਰੀ ਆਨ ਜੱਟਾ ਦੀ ਪ੍ਰਮੋਸ਼ਨ ਕਰ ਰਹੀ ਹੈ।


ਇਹ ਵੀ ਪੜ੍ਹੋ: ਯੋ ਯੋ ਹਨੀ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕੈਨੇਡਾ ਤੋਂ ਗੈਂਗਸਟਰ ਗੋਲਡੀ ਬਰਾੜ ਨੇ ਭੇਜਿਆ ਵਾਇਸ ਨੋਟ


ਇਸ ਦੌਰਾਨ ਗਿੱਪੀ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਵੀਡੀਓ 'ਚ ਗਿੱਪੀ ਆਪਣੇ ਫੈਨਜ਼ ਨੂੰ ਸਪੈਸ਼ਲ ਆਫਰ ਦਿੰਦੇ ਨਜ਼ਰ ਆ ਰਹੇ ਹਨ। ਗਿੱਪੀ ਦੀ ਇਸ ਵੀਡੀਓ 'ਚ ਸੋਨਮ ਬਾਜਵਾ ਤੇ ਬਿਨੂੰ ਢਿੱਲੋਂ ਵੀ ਨਜ਼ਰ ਆ ਰਹੇ ਹਨ। 


ਬਿਨੂੰ ਢਿੱਲੋਂ ਦੇ ਹੱਥ 'ਚ ਇੱਕ ਗਲਾਸ ਫੜਿਆ ਹੋਇਆ ਹੈ, ਜਿਸ ਨੂੰ ਉਹ ਐੱਪਲ ਯਾਨਿ ਸੇਬ ਦਾ ਜੂਸ ਦੱਸ ਰਹੇ ਹਨ। ਪਰ ਗਿੱਪੀ ਤੇ ਸੋਨਮ ਦਾ ਕਹਿਣਾ ਹੈ ਕਿ ਇਸ ਵਿੱਚ ਸ਼ੈਂਪੇਨ ਹੈ। ਹੁਣ ਗਿੱਪੀ ਨੇ ਆਪਣੇ ਫੈਨਜ਼ ਨੂੰ ਪੁੱਛਿਆ ਹੈ ਕਿ ਉਨ੍ਹਾਂ ਦੇ ਗਲਾਸ 'ਚ ਹੈ ਕੀ? ਇਸ ਤੋਂ ਬਾਅਦ ਗਿੱਪੀ ਨੇ ਕਿਹਾ ਕਿ ਸਹੀ ਜਵਾਬ ਦੇਣ ਵਾਲੇ ਨੂੰ ਉਹ 'ਕੈਰੀ ਆਨ ਜੱਟਾ 3' ਦੀਆਂ ਕੱਪਲ ਟਿਕਟਾਂ ਦੇਣਗੇ। ਖੈਰ ਵੀਡੀਓ ਦੇਖ ਇੰਜ ਲੱਗਦਾ ਹੈ ਕਿ ਗਿੱਪੀ ਨੇ ਇਹ ਗੱਲ ਮਜ਼ਾਕ ਵਿੱਚ ਕਹੀ ਹੈ, ਪਰ ਇਹ ਗੱਲ 'ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਖੁਦ ਗਿੱਪੀ ਹੀ ਦੱਸ ਸਕਦੇ ਹਨ। ਫਿਲਹਾਲ ਤੁਸੀਂ ਵੀ ਇਹ ਵੀਡੀਓ ਦੇਖ ਹੱਸਣ ਲਈ ਹੋ ਜਾਓ ਤਿਆਰ:









ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' ਸਾਲ 2023 ਦੀ ਹੀ ਨਹੀਂ, ਸਗੋਂ ਹੁਣ ਤੱਕ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ। ਫਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਦਰਸ਼ਕ ਇਸ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ 'ਚ ਸੋਨਮ ਬਾਜਵਾ, ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ, ਹਾਰਬੀ ਸੰਘਾ ਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ।


ਇਹ ਵੀ ਪੜ੍ਹੋ: ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਨੇ ਦੱਸਿਆ 50 ਦੀ ਉਮਰ 'ਚ ਫਿਟਨੈਸ ਦਾ ਰਾਜ਼, ਬੋਲੀ- 'ਯੋਗਾ ਮੇਰਾ ਪਿਆਰ'