Punjabi Industry Remembers Martyrdom Of Sahibzadas: 20 ਦਸੰਬਰ ਤੋਂ 27 ਦਸੰਬਰ ਤੱਕ ਸ਼ੀਦੀ ਹਫਤਾ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਦੇਸ਼ ਦੁਨੀਆ 'ਚ ਲੋਕ ਦਸ਼ਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰ ਰੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਲਾਸਾਨੀ ਕੁਰਬਾਨੀ ਸਾਹਮਣੇ ਨਤਮਸਤਕ ਹੋ ਰਹੇ ਹਨ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰ ਰਹੇ ਹਨ। ਪੰਜਾਬੀ ਕਲਾਕਾਰਾਂ ਨੇ ਇਸ ਮੌਕੇ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕੀਤੀਆਂ ਹਨ, ਆਓ ਤੁਹਾਨੂੰ ਦਿਖਾਉਂਦੇ ਹਾਂ:


ਦੇਬੀ ਮਖਸੂਸਪੁਰੀ
ਦੇਬੀ ਮਖਸੂਸਪੁਰੀ ਨੇ ਸ਼ਾਇਰੀ ਭਰੇ ਅੰਦਾਜ਼ ਵਿੱਚ ਮਾਤਾ ਗੁਜਰੀ ਜੀ ਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ। ਉਨ੍ਹਾਂ ਦੀ ਇਸ ਪੋਸਟ ਨੂੰ ਪਸ਼ੰਸਕ ਕਾਫੀ ਪਸੰਦ ਕਰ ਹੇ ਹਨ।






ਗੁਰਪ੍ਰੀਤ ਘੁੱਗੀ
ਗੁਰਪ੍ਰੀਤ ਘੁੱਗੀ ਨੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਨਾਲ ਉਹ ਵੀਡੀਓ 'ਚ ਸੰਦੇਸ਼ ਦਿੰਦੇ ਨਜ਼ਰ ਆ ਰਹੇ ਹਨ ਕਿ ਆਪਾਂ ਦੀਵਾਨ ਟੋਡਰ ਮਲ ਜੀ ਦੇ ਯੋਗਦਾਨ ਨੂੰ ਨਾ ਭੁੱਲੀਏ। ਦੇਖੋ ਇਹ ਵੀਡੀਓ;






ਐਮੀ ਵਿਰਕ






ਨੀਰੂ ਬਾਜਵਾ






ਹਰਭਜਨ ਮਾਨ






ਗੁਰਦਾਸ ਮਾਨ






ਕਾਬਿਲੇਗ਼ੌਰ ਹੈ ਕਿ ਪੂਰੀ ਦੁਨੀਆ 'ਚ ਸਮੂਹ ਸਿੱਖ ਭਾਈਚਾਰੇ ਵੱਲੋਂ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦਸ਼ਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ ਬਾਲ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।