ਮੁੰਬਈ: ਬਾਲੀਵੁੱਡ ਐਕਟਰ ਗੋਵਿੰਦਾ ਦੇ ਭਤੀਜੇ ਜੰਵੇਂਦਰ ਆਹੂਜਾ ਦੀ ਮੌਤ ਹੋ ਗਈ ਹੈ। ਜੰਵੇਂਦਰ 34 ਸਾਲ ਦਾ ਸੀ ਤੇ ਉਸ ਦੀ ਲਾਸ਼ ਉਸ ਦੇ ਵਰਸੋਵਾ ਵਾਲੇ ਫਲੈਟ ‘ਤੇ ਮਿਲੀ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਇਸ ‘ਤੇ ਗੋਵਿੰਦਾ ਦੇ ਭਾਣਜੇ ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਕਸ਼ਮੀਰਾ ਦਾ ਬਿਆਨ ਆਇਆ ਹੈ, ਜਿਸ ਨੇ ਇਸ ਨੂੰ ਕੁਦਰਤੀ ਮੌਤ ਕਰਾਰ ਦਿੱਤਾ ਹੈ ਤੇ ਕਿਹਾ ਕਿ ਇਸ ਘਟਨਾ ਨਾਲ ਪਰਿਵਾਰ ਗਹਿਰੇ ਸਦਮੇ ‘ਚ ਹੈ।
ਦੱਸ ਦਈਏ ਕਿ ਜੰਵੇਂਦਰ ਆਹੂਜਾ ਗੋਵਿੰਦਾ ਦੇ ਭਰਾ ਕਿਰਤੀ ਕੁਮਾਰ ਦੇ ਬੇਟੇ ਸੀ। ਕਿਰਤੀ ਇੱਕ ਫ਼ਿਲਮ ਪ੍ਰੋਡਿਊਸਰ ਤੇ ਡਾਇਰੈਕਟਰ ਹਨ। ਜੰਵੇਂਦਰ ਖੁਦ ਵੀ ਐਂਟਰਟੈਨਮੈਂਟ ਦੁਨੀਆ ਨਾਲ ਜੁੜੇ ਹਨ।