ਅਰੁਨ ਜੇਟਲੀ ਦਾ ਅਮਰੀਕਾ ‘ਚ ਅਪ੍ਰੇਸ਼ਨ ਰਿਹਾ ਕਾਮਯਾਬ, ਮਿਲੀ 2 ਹਫਤੇ ਆਰਾਮ ਦੀ ਸਲਾਹ
ਏਬੀਪੀ ਸਾਂਝਾ | 24 Jan 2019 11:12 AM (IST)
ਨਵੀਂ ਦਿੱਲੀ: ਕੇਂਦਰੀ ਮੰਤਰੀ ਅਰੁਣ ਜੇਟਲੀ ਦਾ ਮੰਗਲਵਾਰ ਨੂੰ ਨਿਊਯਾਰਕ ਦੇ ਇੱਕ ਹਸਪਤਾਲ ‘ਚ ਅਪ੍ਰੈਸ਼ਨ ਹੋਇਆ। ਮਿਲੀ ਜਾਣਕਾਰੀ ਮੁਤਾਬਕ ਅਪ੍ਰੇਸ਼ਨ ਕਾਮਯਾਬ ਰਿਹਾ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ 2 ਹਫਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜੇਟਲੀ ਨੂੰ "ਸੌਫਟ ਟਿਸ਼ੂ' ਕੈਂਸਰ ਹੋਇਆ ਸੀ, ਜਿਸ ਦੇ ਇਲਾਜ ਦੇ ਲਈ ਉਹ 13 ਜਨਵਰੀ ਨੂੰ ਅਮਰੀਕਾ ਆਏ ਸੀ। ਇਸ ਦੌਰਾਨ ਜੇਟਲੀ ਸੋਸ਼ਲ ਮੀਡੀਆ 'ਤੇ ਐਕਟੀਵ ਰਹੇ। ਫੇਸਬੁਕ ਪੋਸਟ ਤੋਂ ਲੈ ਕੇ ਉਨ੍ਹਾਂ ਨੇ ਮੌਜੂਦਾ ਮੁੱਦਿਆਂ 'ਤੇ ਟਵੀਟ ਵੀ ਕੀਤੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 14 ਮਈ ਨੂੰ ਜੇਟਲੀ ਦਾ ਐਮਸ 'ਚ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ। ਜਿਸ ਤੋਂ ਬਾਅਦ ਉਹ ਵਿਦੇਸ਼ ਨਹੀਂ ਗਏ ਸੀ। ਇਸੇ ਮਹੀਨੇ ਉਨ੍ਹਾਂ ਨੂੰ ਆਮ ਚੋਣਾਂ ਲਈ ਭਾਜਪਾ ਦਾ ਪ੍ਰਚਾਰ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਹ ਇਸ ਸਾਲ ਭਾਜਪਾ ਸਰਕਾਰ ਦਾ ਆਖਰੀ ਅਮ ਬਜਟ ਵੀ ਪੇਸ਼ ਨਹੀਂ ਕਰ ਪਾਉਣਗੇ। ਬਜਟ ਦਾ ਸਾਰਾ ਕੰਮ ਹੁਣ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਦਿੱਤਾ ਗਿਆ ਹੈ। ਭਾਜਪਾ ਦੀ ਅਗੁਵਾਈ ਹੇਠ ਐਨਡੀਏ ਸਰਕਾਰ ਇੱਕ ਫਰਵਰੀ ਨੂੰ ਆਪਣੇ ਮੌਜੂਦਾ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰੇਗੀ।