ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ਦੇ ਉਲਾਵਾਸ ਇਲਾਕੇ ‘ਚ ਸਵੇਰੇ ਉਸਾਰੀ ਵਾਲੀ ਇਮਾਰਤ ਅਚਾਨਕ ਢਹ ਗਈ। ਬਿਲਡਿੰਗ ਦੇ ਮਲਬੇ ‘ਚ ਪੰਜ ਤੋਂ ਜ਼ਿਆਦਾ ਲੋਕਾਂ ਦੇ ਦੱਬੇ ਹੋਣ ਦੀ ਉਮੀਦ ਹੈ। ਇਸ ਹਾਦਸੇ ਦੀ ਖ਼ਬਰ ਮਿਲਦੇ ਹੀ ਬਚਾਅ ਅਤੇ ਰਾਹਤ ਕਾਰਜ ਟੀਮਾਂ ਮੌਕੇ ‘ਚ ਪਹੁੰਚ ਗਈਆਂ ਸੀ। ਜਿਸ ਤੋਂ ਬਾਅਦ ਲੋਕਾਂ ਨੂੰ ਬਾਹਰ ਕੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਇਸ ਇਮਾਰਤ ਦੇ ਗਿਰਣ ਕਾਰਨ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਹੈ। ਜੇਸੀਬੀ ਨਾਲ ਮਲਬੇ ਨੂੰ ਹਟਾਇਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਸਾਰਾ ਧਿਆਨ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਡਣ ਵੱਲ ਹੈ। ਹਾਦਸੇ ਪਿੱਛੇ ਕੌਣ ਜਿੰਮੇਵਾਰ ਹੈ ਇਸ ਦੀ ਜਾਂਚ ਬਾਅਦ ‘ਚ ਕੀਤੀ ਜਾਵੇਗੀ।

ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬਿਲਡਿੰਗ ‘ਚ ਕੰਮ ਚਲ ਰਿਹਾ ਸੀ। ਮਜ਼ਦੂਰ ਆਪਣੇ ਕੰਮ ‘ਚ ਲੱਗੇ ਸੀ ਕਿ ਅਚਾਨਕ ਇਮਾਰਤ ਗਿਰ ਗਈ। ਇਮਾਰਤ ਗਿਰਣ ਤੋਂ ਬਾਅਦ ਪੀਸੀਆਰ ਨੂੰ ਜਾਣਕਾਰੀ ਕੀਤੀ ਗਈ। ਮੌਕੇ ‘ਤੇ ਐਨਡੀਆਰਐਫ ਦੀਆ 3 ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗੀਆਂ ਹੋਇਆਂ ਹਨ।


ਪਿਛਲੇ ਦੋ ਸਾਲਾਂ ‘ਚ ਦਿੱਲੀ ਅਤੇ ਐਨਸੀਆਰ ‘ਚ ਇਸ ਤਰ੍ਹਾਂ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ। ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ਇਲਾਕੇ ਦੇ ਹਾਦਸੇ ਨੂੰ ਅਜੇ ਵੀ ਕੋੲ ਨਹੀਂ ਭੁੱਲਿਆ। ਉਸਾਰੀ ਅਧਿਨ ਇਸ ਇਮਾਰਤ ਦੇ ਗਿਰਣ ਤੋਂ ਪਹਿਲਾਂ ਜ਼ੋਰਦਾਰ ਬਾਰਸ਼ ਹੋਈ ਸੀ, ਜਿਸ ਨੂੰ ਇਮਾਰਤ ਦੇ ਡਿੱਗਣ ਦਾ ਕਾਰਨ ਮੰਨੀਆ ਜਾ ਰਿਹਾ ਹੈ।