ਮੁੰਬਈ: 2018 ‘ਚ ਰਣਵੀਰ ਨੇ ਪਹਿਲਾ ‘ਪਦਮਾਵਤ’ ਤੇ ਆਖਰ ‘ਚ ‘ਸਿੰਬਾ’ ਨਾਲ ਬਾਕਸਆਫਿਸ ‘ਤੇ ਜੋ ਧਮਾਕੇਦਾਰ ਐਂਟਰੀ ਕੀਤੀ, ਉਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਇਸ ਸਾਲ ਵੀ ‘ਸਿੰਬਾ’ ਰਣਵੀਰ ਆਪਣੀਆਂ ਜ਼ਬਰਦਸਤ ਫ਼ਿਲਮਾਂ ਨਾਲ ਤਿਆਰ ਹੈ। ਰਣਵੀਰ ਜਲਦੀ ਹੀ ਸਕਰੀਨ ‘ਤੇ ‘ਗਲੀ ਬੁਆਏ’ ਫ਼ਿਲਮ ‘ਚ ਆਲਿਆ ਭੱਟ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ।

ਇਸ ਫ਼ਿਲਮ ਦੇ ਪੋਸਟਰ ਰਿਲੀਜ਼ ਕਰਨ ਤੋਂ ਬਾਅਦ ਰਣਵੀਰ ਨੇ ਫ਼ਿਲਮ ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ। ਇਸ ‘ਚ ਉਨ੍ਹਾਂ ਨੂੰ ਫੈਨਸ ਰੈਪ ਕਰਦੇ ਦੇਖ ਸਕਦੇ ਹਨ। ਫ਼ਿਲਮ ਦਾ ਟੀਜ਼ਰ ਰਿਲੀਜ਼ ਹੁੰਦੇ ਹੀ ਛਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਫੈਨਸ ਰੈਪਰ ਬਣੇ ਰਣਵੀਰ ਨੂੰ ਕਾਫੀ ਚੰਗਾ ਰਿਸਪੌਂਸ ਦੇ ਰਹੇ ਹਨ।


‘ਗਲੀ ਬੁਆਏ’ ਦਾ ਟੀਜ਼ਰ ਦੇਖਣ ਤੋਂ ਬਾਅਦ ਹੁਣ ਇਸ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫ਼ਿਲਮ ‘ਚ ਉਸ ਦੇ ਨਾਲ ਆਲਿਆ ਪਹਿਲੀ ਵਾਰ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਆਲਿਆ ਨੇ ਹੁਣ ਤਕ 100 ਕਰੋੜੀ ਫ਼ਿਲਮਾਂ ਹੀ ਕੀਤੀਆਂ ਹਨ ਤੇ ‘ਗਲੀ ਬੁਆਏ’ ਵੀ ਕੁਝ ਅਜਿਹੀ ਹੀ ਹੋਣ ਵਾਲੀ ਹੈ।

ਫ਼ਿਲਮ ਦੇ ਟੀਜ਼ਰ ਦੀ ਸ਼ੁਰੂਆਤ ਮੁੰਬਈ ਦੇ ਸਲਮ ਏਰੀਆ ਤੋਂ ਹੁੰਦੀ ਹੈ ਜਿਸ ‘ਚ ਐਕਟਰਸ ਕਲਕੀ ਕੋਚਲਿਨ ਵੀ ਨਜ਼ਰ ਆ ਰਹੀ ਹੈ। ਫ਼ਿਲਮ ਦੀ ਕਹਾਣੀ ਰੈਪਰ ਨਾਵੇਦ ਸ਼ੇਖ ਦੀ ਜ਼ਿੰਦਗੀ ‘ਤੇ ਦੁਆਲੇ ਘੁੰਮਦੀ ਹੈ। ਰਣਵੀਰ-ਆਲਿਆ ਦੀ ‘ਗਲੀ ਬੁਆਏ’ ਦਾ ਟ੍ਰੇਲਰ 9 ਜਨਵਰੀ ਨੂੰ ਆ ਰਿਹਾ ਹੈ ਜਦੋਂਕਿ ਫ਼ਿਲਮ 14 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।