ਦਿੱਲੀ ਹਾਈ ਕੋਰਟ ਨੇ ਨੈੱਟਫਲਿਕਸ ਦੀ ਫਿਲਮ 'ਗੂੰਜਨ ਸਕਸੈਨਾ: ਦਿ ਕਾਰਗਿਲ ਗਰਲ' ਦੇ ਟੈਲੀਕਾਸਟ 'ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਇਹ ਫਿਲਮ ਭਾਰਤੀ ਹਵਾਈ ਸੈਨਾ ਦਾ ਗਲਤ ਅਕਸ ਪੇਸ਼ ਕਰ ਰਹੀ ਹੈ। ਕੇਂਦਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਫਿਲਮ ‘ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ’ ਭਾਰਤੀ ਹਵਾਈ ਸੈਨਾ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੀ ਹੈ ਕਿਉਂਕਿ ਇਸ ਨੇ ਦਿਖਾਇਆ ਹੈ ਕਿ ਬਲ 'ਚ ਲਿੰਗ ਭੇਦਭਾਵ ਕੀਤਾ ਜਾਂਦਾ ਹੈ।


ਜਸਟਿਸ ਰਾਜੀਵ ਸ਼ਕਧਰ ਨੇ ਕੇਂਦਰ ਨੂੰ ਪੁੱਛਿਆ ਕਿ ‘ਓਵਰ ਦ ਟਾਪ’ (ਓਟੀਟੀ) ਪਲੇਟਫਾਰਮ ‘ਤੇ ਫਿਲਮ ਦੇ ਪ੍ਰਦਰਸ਼ਨ ਤੋਂ ਪਹਿਲਾਂ ਅਦਾਲਤ ਦਾ ਰੁੱਖ ਕਿਉਂ ਨਹੀਂ ਕੀਤਾ। ਇਹ ਵੀ ਕਿਹਾ ਕਿ ਹੁਣ ਕੋਈ ਆਰਡਰ ਪਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਫਿਲਮ ਦਾ ਪ੍ਰਦਰਸ਼ਨ ਹੋ ਗਿਆ ਹੈ। ਹਾਈ ਕੋਰਟ ਨੇ ਧਰਮਾ ਪ੍ਰੌਡਕਸ਼ਨਜ਼, ਨੈੱਟਫਲਿਕਸ ਅਤੇ ਸਾਬਕਾ ਫਲਾਈਟ ਲੈਫਟੀਨੈਂਟ ਗੁੰਜਨ ਸਕਸੈਨਾ ਤੋਂ ਕੇਂਦਰ ਦੀ ਫਿਲਮ ਦਾ ਪ੍ਰਸਾਰਨ ਰੋਕਣ ਦੀ ਅਪੀਲ 'ਤੇ ਜਵਾਬ ਮੰਗਿਆ ਹੈ।

ਹੁਣ ਖਿਡਾਰੀਆਂ ਦੀ ਮਦਦ ਲਈ ਵੀ ਅੱਗੇ ਆਏ ਸੋਨੂੰ ਸੂਦ

ਉਧਰ ਹਵਾਈ ਸੈਨਾ ਦਾ ਕਹਿਣਾ ਹੈ ਕਿ ਫਿਲਮ 'ਚ ਕਿਹਾ ਗਿਆ ਹੈ ਕਿ ਸੈਨਾ ਦਾ ਅਕਸ ਗਲਤ ਢੰਗ ਨਾਲ ਦਿਖਾਇਆ ਗਿਆ ਹੈ। ਹਵਾਈ ਸੈਨਾ ਦੀ ਤਰਫ਼ੋਂ ਸੈਂਸਰ ਬੋਰਡ ਨੂੰ ਪੱਤਰ ਲਿਖਿਆ ਹੈ ਅਤੇ ਇਸ ‘ਤੇ ਕਾਰਵਾਈ ਦੀ ਮੰਗ ਕੀਤੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ