Gurlej Akhtar R Nait Big Men Chapter 3 Crosses 9 Million Views: ਪੰਜਾਬੀ ਗੀਤ ਬਿਗ ਮੈਨ (ਚੈਪਟਰ 3) (Big Men Chapter 3) ਗਾਣੇ ਨੇ ਧਮਾਲਾਂ ਪਾ ਦਿਤੀਆਂ ਹਨ। ਇਹ ਗਾਣਾ ਗੁਰਲੇਜ਼ ਅਖਤਰ (Gurlej Akhtar) ਤੇ ਆਰ ਨੇਤ (R Nait) ਨੇ ਗਾਇਆ ਹੈ। ਇਸ ਗੀਤ ਨੂੰ ਮਹਿਜ਼ 5 ਦਿਨਾਂ `ਚ 9.4 ਮਿਲੀਅਨ ਯਾਨਿ 94 ਲੱਖ ਲੋਕਾਂ ਨੇ ਦੇਖ ਲਿਆ ਹੈ। ਇਹ ਗਾਣਾ ਇਸ ਸਮੇਂ ਮਿਊਜ਼ਿਕ ਲਈ ਯੂਟਿਊਬ `ਤੇ ਪਹਿਲੇ ਨੰਬਰ `ਤੇ ਟਰੈਂਡ ਕਰ ਰਿਹਾ ਹੈ।




ਦਸ ਦਈਏ ਕਿ ਇਸ ਗੀਤ ਨੂੰ ਆਰ ਨੇਤ ਤੇ ਗੁਰਲੇਜ਼ ਅਖਤਰ ਨੇ ਆਪਣੇ ਸੁਰਾਂ ਨਾਲ ਸਜਾਇਆ ਹੈ। ਇਸ ਗੀਤ ਨੂੰ ਮਿਊਜ਼ਿਕ ਮਿਕਸ ਸਿੰਘ ਨੇ ਦਿਤਾ ਹੈ। ਗਾਣੇ `ਚ ਮਾਡਲ ਈਸ਼ਾ ਸ਼ਰਮਾ ਐਕਟਿੰਗ ਕਰਦੀ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਆਰ ਨੇਤ ਦੇ ਅਧਿਕਾਰਤ ਯੂਟਿਊਬ ਚੈਨਲ ;ਤੇ ਰਿਲੀਜ਼ ਕੀਤਾ ਗਿਆ ਸੀ।



ਉੱਧਰ. ਆਪਣੇ ਗੀਤ ਦੀ ਸਫ਼ਲਤਾ ਤੋਂ ਖੁਸ਼ ਹੋ ਕੇ ਗੁਰਲੇਜ਼ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਵੀਡੀਓ ਸ਼ੇਅਰ ਕੀਤੀ। ਜਿਸ ਵਿੱਚ ਉਹ ਪਰਪਲ ਰੰਗ ਦੇ ਸੂਟ ਵਿੱਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਨ੍ਹਾਂ ਨੇ ਮਲਟੀ ਕਲਰ ਦੁਪੱਟਾ ਲਿਆ ਹੋਇਆ ਹੈ। ਅਖਤਰ ਨੂੰ ਵੀਡੀਓ `ਚ ਖੁਸ਼ੀ `ਚ ਨੱਚਦੇ ਹੋਏ ਵੀ ਦੇਖਿਆ ਜਾ ਸਕਦਾ ਹੈ।









ਕਾਬਿਲੇਗ਼ੌਰ ਹੈ ਕਿ ਗੁਰਲੇਜ਼ ਅਖਤਰ ਨੇ ਆਪਣੇ ਹੁਣ ਤੱਕ ਦੇ ਕਰੀਅਰ ਵਿੱਚ ਪੰਜਾਬੀ ਇੰਡਸਟਰੀ ਨੂੰ ਕਈ ਜ਼ਬਰਦਸਤ ਹਿੱਟ ਗੀਤ ਦਿਤੇ ਹਨ। ਹਾਲ ਹੀ ਉਨ੍ਹਾਂ ਦਾ ਖਾਨ ਭੈਣੀ ਨਾਲ ਗਾਇਆ ਗੀਤ ਪਟਾਕੇ ਵੀ ਜ਼ਬਰਦਸਤ ਹਿੱਟ ਸਾਬਤ ਹੋਇਆ ਹੈ। ਇਹ ਗੀਤ ਰਿਲੀਜ਼ ਤੋਂ ਬਾਅਦ ਲਗਾਤਾਰ 10-15 ਦਿਨਾਂ ਤੱਕ ਟਰੈਂਡ ਕਰਦਾ ਰਿਹਾ ਸੀ।