ਇਸ ਬਾਰੇ ਪਤਾ ਕਰਨ ਲਈ 'ਏਬੀਪੀ ਸਾਂਝਾ' ਦੀ ਟੀਮ ‘ਸੁਰਖੀ ਬਿੰਦੀ’ ਦੇ ਡਾਇਰੈਕਟਰ ਜਗਦੀਪ ਸਿੱਧੂ ਕੋਲ ਪਹੁੰਚੀ। ਜਿੱਥੇ ਉਨ੍ਹਾਂ ਨੇ ਦੱਸਿਆ ਕਿ ਆਖਰ ਗੁਰਨਾਮ ਭੁੱਲਰ ਨਾਲ ਫ਼ਿਲਮ ‘ਸੁਰਖੀ ਬਿੰਦੀ’ ‘ਚ ਕੌਣ ਨਜ਼ਰ ਆਵੇਗੀ। ਜਗਦੀਪ ਸਿੱਧੂ ਨੇ ਸਾਫ ਕਿਹਾ ਹੈ ਕਿ ਗੁਰਨਾਮ ਨਾਲ ‘ਸੁਰਖੀ ਬਿੰਦੀ’ ‘ਚ ਸਰਗੁਣ ਮਹਿਤਾ ਨਜ਼ਰ ਆਵੇਗੀ।
ਜਗਦੀਪ ਦੀ ਮੰਨੀਏ ਤਾਂ ਸੋਨਮ ਨਾਲ ਡੇਟਸ ਦਾ ਇਸ਼ੂ ਹੋਣ ਕਾਰਨ ਉਹ ਇਹ ਫ਼ਿਲਮ ਨਹੀਂ ਕਰ ਸਕੀ। ਹੁਣ ਇਸ ਫ਼ਿਲਮ ‘ਚ ਗੁਰਨਾਮ ਤੇ ਸਰਗੁਣ ਰੋਮਾਂਸ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਇਸੇ ਹਫਤੇ ਗੁਰਨਾਮ ਦੀ ਪਹਿਲੀ ਫ਼ਿਲਮ ‘ਗੁੱਡੀਆਂ ਪਟੋਲੇ’ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਬਾਅਦ ਉਹ ‘ਸੁਰਖੀ ਬਿੰਦੀ’ ਤੇ ‘ਵਲੈਤੀ ਜੰਤਰ’ ‘ਚ ਨਜ਼ਰ ਆਉਣਗੇ।