ਨਵੀਂ ਦਿੱਲੀ: ਫਿਲਮ ਪ੍ਰੋਡਿਊਸਰ ਪ੍ਰੇਰਣਾ ਅਰੋੜਾ ਪਿਛਲੇ ਢਾਈ ਮਹੀਨਿਆਂ ਤੋਂ ਜੇਲ੍ਹ ‘ਚ ਹੈ। ਇਸ ਮਾਮਲੇ ‘ਚ ਸ਼ਨੀਵਾਰ ਨੂੰ ਮੁੰਬਈ ਦੀ ਸੈਸ਼ਨ ਕੋਰਟ ਨੇ ਪ੍ਰੇਰਣਾ ਦੀ ਜ਼ਮਾਨਤ ਖਾਰਜ ਅਰਜ਼ੀ ਕਰ ਦਿੱਤੀ ਸੀ। ਅਸਲ ‘ਚ ਮੁੰਬਈ ਪੁਲਿਸ ਦੀ ਆਰਥਿਕ ਸੈੱਲ ਯਾਨੀ ਈਓਡਬਲਿਊ ਨੇ ਜੋ ਚਾਰਜਸ਼ੀਟ ਫਾਈਲ ਕੀਤੀ ਹੈ, ਉਸ ‘ਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।

ਪ੍ਰੇਰਣਾ ਦੇ ਬੈਂਕ ਸਟੇਟਮੈਂਟ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਫਾਈਨਾਂਸਰਰ ਤੋਂ ਪੈਸੇ ਲਏ ਸੀ। ਉਨ੍ਹਾਂ ਪੈਸਿਆਂ ਵਿੱਚੋਂ 8 ਕਰੋੜ ਰੁਪਏ ਦਾ ਇਸਤੇਮਾਲ ਖੰਡਾਲਾ ‘ਚ ਸੁਨੀਲ ਸ਼ੈਟੀ ਦੀ ਰਿਅਲ ਅਸਟੇਟ ਕੰਪਨੀ ਰਾਹੀਂ ਬੰਗਲਾ ਖਰੀਦਣ ‘ਚ ਹੋਇਆ।


ਕੰਪਨੀ ਦੀ ਬੋਰਡ ਆਫ ਡਾਇਰੈਕਟਰ ਚ ਸ਼ਾਮਲ ਪ੍ਰੋਤਿਭਾ ਨੇ ਵੀ 2 ਕਰੋੜ 85 ਲੱਖ ਰੁਪਏ ਉਸ ਬੰਗਲੇ ‘ਚ ਨਿਵੇਸ਼ ਕੀਤੇ ਸੀ। ਪ੍ਰੇਰਣਾ ਨੇ ਵੱਖ-ਵੱਖ ਬ੍ਰਾਂਡ ਦੇ ਜੁੱਤੇ, ਕੱਪੜੇ ਤੇ ਪਰਸ ਖ਼ਰੀਦਣ ‘ਤੇ ਕਰੋੜਾਂ ਰੁਪਏ ਖ਼ਰਚ ਕੀਤੇ ਹਨ। ਇਸ ‘ਚ 88 ਲੱਖ ਰੁਪਏ ਜਿਮੀ ਚੂ, ਬਰਬਰੀ ਦੀ ਚੀਜ਼ਾਂ ‘ਤੇ ਪ੍ਰੇਰਣਾ ਨੂੰ ਇੱਕ ਕਰੋੜ 38 ਲੱਖ ਰੁਪਏ ਖ਼ਰਚ ਕੀਤੇ ਹਨ।

ਈਓਡਬਲਿਊ ਨੇ ਪ੍ਰੇਰਣਾ ‘ਤੇ ਇੱਕ ਹਜ਼ਾਰ 176 ਪੇਜ਼ਾਂ ਦਾ ਚਾਰਜਸ਼ੀਟ ਫਾਈਲ ਕੀਤੀ ਹੈ। ਪ੍ਰੇਰਣਾ ਦੇ ਕੋਲ ਫਰਜ਼ੀ ਡ੍ਰਾਈਵਿੰਗ ਲਾਈਸੈਂਸ ਤੇ ਦੋ ਪਾਸਪੋਰਟ ਵੀ ਹਨ ਜਿਨ੍ਹਾਂ ‘ਤੇ ਵੱਖ-ਵੱਖ ਜਨਮ ਤਾਰੀਖ ਹੈ।