ਨਵੀਂ ਦਿੱਲੀ: ਇਨ੍ਹਾਂ ਦਿਨੀਂ ਜਦੋਂ ਦੇਸ਼ ਅਤੇ ਦੁਨੀਆ ਭਰ ਦੇ ਸ਼ਹਿਰਾਂ ਨੂੰ ਸਾਫ ਰੱਖਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਵਾਤਾਵਰਣ ਨੂੰ ਬਚਾਉਣ ਲਈ ਕੰਮ ਕਰਨ ਵਾਲੀ ਐਨਜੀਓ ਗ੍ਰੀਨਪੀਸ ਨੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਭਾਰਤ ਦਾ ਸਭ ਤੋਂ ਪ੍ਰਦੁਸ਼ਿਤ ਸ਼ਹਿਰ ਐਲਾਨਿਆ ਹੈ। ਗ੍ਰੀਨਪੀਸ ਨੇ 62 ਪ੍ਰਦੁਸ਼ਿਤ ਸ਼ਹਿਰਾਂ ਦੀ ਲਿਸਟ ਤਿਆਰ ਕੀਤੀ ਹੈ ਜਿਸ ‘ਚ ਦਿੱਲੀ ਸਭ ਤੋਂ ਉੱਤੇ ਹੈ। ਐਨਜੀਓ ਦਾ ਇਹ ਸਰਵੇ 2018 ਦੇ ਵਾਤਾਵਰਣ ਅਨੁਸਾਰ ਹੈ।


ਅੇਨਜੀਓ ਦੀ ਇਹ ਰਿਪੋਰਟ ਦੁਨਿਆ ਦੇ ਸਭ ਤੋਂ ਪ੍ਰਦੁਸ਼ਿਤ ਸ਼ਹਿਰਾਂ ਦੇ ਆਨਲਾਈਨ ਇੰਟਰਐਕਟਿਵ ਡਿਸਪਲੇਅ ਦੇ ਨਾਲ 2018 ‘ਚ ਕਈਂ ਖੇਤਰਾਂ ‘ਚ ਹਵਾ ਦੀ ਗੁਣਵਤਾਂ ਅਤੇ ਕੰਮ ਕਰਨ ਦੀ ਲੋੜ ਨੂੰ ਲੈ ਕੇ ਤਿਆਰ ਕੀਤੀ ਗਈ ਹੈ। ਜਦਕਿ ਐਨਜੀਓ ਇਸ ਦਾ ਆਂਕੜਾ ਅੋਫੀਸ਼ੀਅਲ ਤੌਰ ‘ਤੇ ਅੱਜ ਜਾਰੀ ਕਰੇਗੀ।



ਐਨਜੀਓ ਦਾ ਕਹਿਣਾ ਹੈ, “ਆਈਕਿਊਆਰ, ਏਅਰਵਿਜੁਅਲ, ਏਅਰ ਕੁਆਲਟੀ ਮੈਪ ਰਾਹੀਂ ਅਸੀਨ ਇਸ 'ਚ ਸ਼ਾਮਲ ਸਭ ਥਾਂਵਾਂ ਦੀ ਹਵਾ ਦੀ ਗੁਣਵਤਾ ਬਾਰੇ ਪਤਾ ਕਰ ਸਕਦੇ ਹਾਂ। ਜਿਸ ਤੋਂ ਬਾਅਦ ਸਭ ਥਾਂਵਾਂ ਦੀ ਹਵਾ ਦੀ ਗੁਣਵਤਾ ਦੀ ਰੀਡਿੰਗ ਨੂੰ ਇੱਕ ਥਾਂ ‘ਤੇ ਇਕੱਠਾ ਕੀਤਾ ਜਾ ਸਕਦਾ ਹੈ”।

ਐਨਜੀਓ ਨੇ ਦੱਸਿਆ ਕਿ ਰਿਪੋਰਟ 2018 ‘ਚ ਏਅਰਵਿਜੁਅਲ ਪਲੇਟਫਾਰਮ ਰਾਹੀਂ ਜਮਾਂ ਕੀਤੇ ਗਏ ਪੀਐਮ 2.5 ਡਾਟਾ ਦੀ ਹਵਾ ਕੁਆਲਟੀ ਨੂੰ ਮਾਪਦੀ ਹੈ। ਇਸ ਰਿਪੋਰਟ ‘ਚ ਪ੍ਰਦੁਸ਼ਣ ਕਾਰਨ ਸੇਹਤ ਨੂੰ ਹੋਣ ਵਾਲੇ ਨੁਕਸਾਨ ਦਾ ਵੀ ਅੰਦਾਜ਼ਾ ਲਗਾਇਆ ਗਿਆ ਹੈ।