ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨੂੰ ਆਰਥਿਕ ਪੱਧਰ ‘ਤੇ ਵੱਡਾ ਝਟਕਾ ਦੇ ਸਕਦੇ ਹਨ। ਟਰੰਪ ਨੇ ਅਮਰੀਕੀ ਕਾਂਗਰਸ (ਸੰਸਦ) ਨੂੰ ਭਾਰਤ ਨਾਲ ਜੀਐਸਪੀ ਖ਼ਤਮ ਕਰਨ ਦੇ ਫੈਸਲੇ ਤੋਂ ਜਾਣੂ ਕਰਵਾਇਆ ਹੈ। ਜੀਐਸਪੀ ਖ਼ਤਮ ਹੋਣ ਨਾਲ ਅਮਰੀਕਾ ‘ਚ ਭਾਰਤੀ ਸਾਮਾਨ ‘ਤੇ ਮਿਲਣ ਵਾਲੀ ਛੂਟ ਬੰਦ ਹੋ ਜਾਵੇਗੀ। ਇਸ ਕਰਕੇ ਅਮਰੀਕੀ ਬਾਜ਼ਾਰ ‘ਚ ਭਾਰਤੀ ਸਾਮਾਨ ਮਹਿੰਗਾ ਹੋ ਜਾਵੇਗਾ। ਜੀਐਸਪੀ ਇੱਕ ਤਰ੍ਹਾਂ ਦੀ ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨ ਵਾਲੀ ਯੋਜਨਾ ਹੈ।


ਟਰੰਪ ਨੇ ਕਿਹਾ ਕਿ ਭਾਰਤ ਨਾਲ ਵਪਾਰ ‘ਚ 5.6 ਬਿਲੀਅਨ ਯੂਐਸ ਡਾਲਰ ਦੇ ਦਰਾਮਦ ‘ਤੇ ਟੈਰਿਫ ਫਰੀ ਸੁਵਿਧਾ ਖ਼ਤਮ ਕਰਨਾ ਚਾਹੁੰਦਾ ਹੈ। 1970 ‘ਚ ਬਣੀ ਜੀਐਸਪੀ ਯੋਜਨਾ ਤਹਿਤ ਇਸ ਦਾ ਲਾਭ ਹਾਸਲ ਕਰਨ ਵਾਲਾ ਭਾਰਤ ਦੇਸ਼ ਦਾ ਸਭ ਤੋਂ ਵੱਡਾ ਦੇਸ਼ ਹੈ।

ਟਰੰਪ ਨੇ ਕਿਹਾ, “ਵਿਕਸਿਤ ਦੇਸ਼ ਦੇ ਅਧਾਰ ‘ਤੇ ਭਾਰਤ ਨੂੰ ਹਾਸਲ ਜੀਐਸਪੀ ਸੁਵਿਧਾ ਨੂੰ ਖ਼ਤਮ ਕਰਨ ਦੀ ਸੂਚਨਾ ਦੇ ਰਿਹਾ ਹਾਂ। ਮੈਂ ਇਹ ਕਦਮ ਇਸ ਲਈ ਚੁੱਕ ਰਿਹਾ ਹਾਂ ਕਿਉਂਕਿ ਅਮਰੀਕਾ ਤੇ ਭਾਰਤ ‘ਚ ਮਜ਼ਬੂਤ ਸਬੰਧਾਂ ਦੇ ਬਾਵਜੂਦ ਭਾਰਤ ਨੇ ਅਮਰੀਕਾ ਨੂੰ ਇਹ ਯਕੀਨ ਨਹੀਂ ਦਿੱਤਾ ਕਿ ਉਹ ਆਪਣੇ ਬਾਜ਼ਾਰ ‘ਚ ਉਸ ਨੂੰ ਸਹੀ ਥਾਂ ਪ੍ਰਦਾਨ ਕਰੇਗਾ।”

ਟਰੰਪ ਨੇ ਹਾਰਲੇ-ਡੇਵਿਡਸਨ ਮੋਟਰਸਾਈਕਲ ਦਾ ਉਦਹਾਰਨ ਦਿੰਦੇ ਹੋਏ ਕਿਹਾ ਕਿ ਜਦੋਂ ਅਸੀਂ ਭਾਰਤ ਨੂੰ ਮੋਟਰਸਾਈਕਲ ਦਿੰਦੇ ਹਾਂ ਤਾਂ ਉਸ ‘ਚ 100 ਫੀਸਦ ਟੈਕਸ ਦਿੰਦੇ ਹਾਂ ਤੇ ਜਦੋਂ ਭਾਰਤ ਮੋਟਰਸਾਈਕਲ ਭੇਜਦਾ ਹੈ ਤਾਂ ਅਸੀਂ ਉਸ ਨੂੰ 100 ਫੀਸਦ ਟੈਕਸ ਦਿੰਦੇ ਹਾਂ।