ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਸਿੰਘ ਵਿਵਾਦਾਂ `ਚ ਘਿਰ ਗਏ ਹਨ। ਉਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਦੁਕਾਨਦਾਰ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।
ਤਸਵੀਰਾਂ `ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਯੁਵਰਾਜ ਸਿੰਘ ਦੁਕਾਨਦਾਰ ਨਾਲ ਝਗੜਾ ਕਰ ਰਹੇ ਹਨ। ਇਹੀ ਨਹੀਂ ਕਹਾਸੁਣੀ ਦੌਰਾਨ ਉਸ ਨੇ ਦੁਕਾਨਦਾਰ `ਤੇ ਹੱਥ ਵੀ ਚੁੱਕਿਆ। ਹੱਥ ਚੁੱਕਣ ਤੱਕ ਹੀ ਇਹ ਮਾਮਲਾ ਨਹੀਂ ਰੁਕਿਆ। ਉਹ ਬੇਧੜਕ ਹੋ ਕੇ ਅੱਗੇ ਵਧ ਕੇ ਦੁਕਾਨਦਾਰ ਨਾਲ ਕੁੱਟਮਾਰ ਕਰ ਰਿਹਾ ਸੀ, ਇਹ ਮੰਜ਼ਰ ਸੀਸੀਟੀਵੀ ਦੀਆਂ ਤਸਵੀਰਾਂ `ਚ ਸਾਫ਼ ਦੇਖਿਆ ਜਾ ਸਕਦਾ ਹੈ।
ਜਾਣਕਾਰੀ ਮਿਲ ਰਹੀ ਹੈ ਕਿ ਦੁਕਾਨ `ਤੇ ਮੌਜੂਦ ਸੇਲਸਮੈਨ ਫ਼ੋਨ `ਤੇ ਗੱਲ ਕਰ ਰਿਹਾ ਸੀ। ਜਿਸ ਤੋਂ ਬਾਅਦ ਯੁਵਰਾਜ ਨੇ ਇਤਰਾਜ਼ ਪ੍ਰਗਟ ਕੀਤਾ ਕਿ ਸੇਲਸਮੈਨ ਨੇ ਉਸ ਨੂੰ ਅਟੈਂਡ ਨਹੀਂ ਕੀਤਾ, ਜਿਸ ਕਰਕੇ ਆਪਣਾ ਰਸੂਖ ਦਿਖਾਉਣ ਲਈ ਯੁਵਰਾਜ ਨੇ ਉਸ ਨਾਲ ਕੁੱਟਮਾਰ ਕੀਤੀ।
ਦਸ ਦਈਏ ਕਿ ਯੁਵਰਾਜ ਹੰਸ ਰਾਜ ਗਾਇਕ ਤੇ ਭਾਜਪਾ ਆਗੂ ਹੰਸ ਰਾਜ ਹੰਸ ਦਾ ਬੇਟਾ । ਉਸ ਨੇ ਪਾਲੀਵੁੱਡ ਦੀਆਂ ਕਈ ਫ਼ਿਲਮਾਂ `ਚ ਕੰਮ ਕੀਤਾ ਹੈ । ਉਸ ਦੀ ਪਹਿਲੀ ਪੰਜਾਬੀ ਫ਼ਿਲਮ ਯਾਰ ਅਣਮੁੱਲੇ ਕਾਫ਼ੀ ਹਿੱਟ ਰਹੀ ਸੀ। ਜਿਸ ਤੋਂ ਬਾਅਦ ਇਹ ਲੱਗਿਆ ਕਿ ਯੁਵਰਾਜ ਹੰਸ ਪਾਲੀਵੁੱਡ ਇੰਡਸਟਰੀ ਦਾ ਸਟਾਰ ਬਣੇਗਾ । ਪਰ ਬਦਕਿਸਮਤੀ ਨਾਲ ਉਸ ਨੂੰ ਫ਼ਿਲਮੀ ਕਰੀਅਰ `ਚ ਸਫ਼ਲਤਾ ਨਹੀਂ ਮਿਲ ਸਕੀ। ਯਾਰ ਅਣਮੁੱਲੇ, ਲਹੌਰੀਏ, ਮੁੰਡੇ ਕਮਾਲ ਦੇ ਯੁਵਰਾਜ ਹੰਸ ਦੀਆਂ ਯਾਦਗਾਰੀ ਫ਼ਿਲਮਾਂ ਹਨ ।
ਦਸ ਦਈਏ ਕਿ ਯੁਵਰਾਜ ਦੇ ਨਵਰਾਜ ਹੰਸ ਵੀ ਪੰਜਾਬੀ ਗਾਇਕ ਤੇ ਅਦਾਕਾਰ ਹਨ । ਯੁਵਰਾਜ ਨੇ ਸਾਲ 2019 `ਚ ਮਾਨਸੀ ਸ਼ਰਮਾ ਨਾਲ ਵਿਆਹ ਕੀਤਾ ਅਤੇ 2020 ਚ ਉਸ ਦੇ ਘਰ ਬੇਟੇ ਨੇ ਜਨਮ ਲਿਆ ।