ਮੁੰਬਈ: ਸ਼ਾਹਰੁਖ ਖ਼ਾਨ ਨੂੰ ਅੱਜ ਬੇਸ਼ੱਕ ਬਾਲੀਵੁੱਡ ਇੰਡਸਟਰੀ ਦਾ ਕਿੰਗ ਕਿਹਾ ਜਾਂਦਾ ਹੈ ਪਰ ਕਿਸੇ ਸਮੇਂ ਸ਼ਾਹਰੁਖ ਇੱਕ ਵਿਲੇਨ ਦੇ ਤੌਰ ‘ਤੇ ਲੋਕਾਂ ‘ਚ ਫੇਮਸ ਹੋਏ ਸੀ। ਸ਼ਾਹਰੁਖ ਅੱਜ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ। ਸ਼ਾਹਰੁਖ ਦਾ ਜਨਮ 2 ਨਵੰਬਰ 1965 ‘ਚ ਹੋਇਆ ਸੀ। ਸ਼ਾਹਰੁਖ ਦਾ ਅਸਲ ਨਾਂਅ ਅਬਦੁਲ ਰਹਿਮਾਨ ਹੈ ਜਿਸ ਨੂੰ ਉਨ੍ਹਾਂ ਨੇ ਇੱਕ ਟੌਕ ਸ਼ੋਅ ‘ਚ ਵੀ ਸਵੀਕਾਰ ਕੀਤਾ ਹੈ।

ਸ਼ਾਹਰੁਖ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1988 ‘ਚ ‘ਫੌਜੀ’ ਸੀਰੀਅਲ ਨਾਲ ਕੀਤਾ ਸੀ। ਇਸ ਤੋਂ ਬਾਅਦ ਸ਼ਾਹਰੁਖ ਨੇ ‘ਸਰਕਸ’, ‘ਇਡੀਅਟ’, ‘ਉਮੀਦ’ ਅਤੇ 'ਵਾਘਲੇ ਕੀ ਦੁਨੀਆ’ ਜਿਹੇ ਟੀਵੀ ਸੀਰੀਅਲ ਕੀਤੇ। ਇਸ ਤੋਂ ਬਾਅਦ ਸ਼ਾਹਰੁਖ ਦਿੱਲੀ ਛੱਡ ਕੇ ਮੁੰਬਈ ‘ਚ ਸ਼ਿਫਟ ਹੋ ਗਏ। ਜਿੱਥੇ ਹੇਮਾ ਮਾਲੀਨੀ ਨੇ ਉਸ ਨੂੰ ਆਪਣੀ ਪਹਿਲੇ ਡਾਇਰੈਕਟੋਰੀਅਲ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਦਿੱਤਾ। ਬੇਸ਼ੱਕ ਫ਼ਿਲਮ ਕੁਝ ਕਮਾਲ ਨਹੀਂ ਦਿਖਾ ਸਕੀ ਪੲਸ ਇਸ ਤੋਂ ਬਾਅਦ 1992 ‘ਚ ਸ਼ਾਹਰੁਖ ਨੇ ‘ਦੀਵਾਨਾ’ ਨਾਲ ਡੈਬਿਊ ਕੀਤਾ। ਜਿਸ ‘ਚ ਸ਼ਾਹਰੁਖ ਦੀ ਜੋੜੀ ਦਿਵਿਆ ਭਾਰਤੀ ਨਾਲ ਖੂਬ ਪਸੰਦ ਕੀਤੀ ਗਈ।



ਇਸ ਤੋਂ ਬਾਅਦ ਸ਼ਾਹਰੁਖ ਨੂੰ ਯਸ਼ਰਾਜ ਦੀ ਫ਼ਿਲਮ ‘ਡਰ’ ਅਤੇ ਬਾਜ਼ੀਗਰ’ ‘ਚ ਨੈਗੇਟਿਵ ਰੋਲ ‘ਚ ਲੋਕਾਂ ਨੇ ਪਸੰਦ ਕੀਤਾ। ‘ਡਰ’ ਫ਼ਿਲਮ ਲਈ ਉਸ ਨੂੰ ਫ਼ਿਲਮਫੇਅਰ ਦਾ ਬੈਸਟ ਵਿਲੇਨ ਦਾ ਐਵਾਰਡ ਮਿਲੀਆ। ਇਸ ਤੋਂ ਬਾਅਦ ਸ਼ਾਹਰੁਖ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਸਲਮਾਨ ਦੇ ਨਾਲ ‘ਕਰਨ ਅਰਜੁਨ’ ਜਿਹੀ ਸੁਰਹਿੱਟ ਫ਼ਿਲਮ ਕੀਤੀ, ਪਰ ‘ਦਿਲਵਾਲੇ ਦੁਲਹਨੀਆ’ ਲੇ ਜਾਏਗੇ ਨੇ ਸ਼ਾਹਰੁਖ ਦਾ ਇੰਡਸਟਰੀ ‘ਚ ਰੁਤਬਾ ਹੋਰ ਵਧਾ ਦਿੱਤਾ ਨਾਲ ਹੀ ਉਨ੍ਹਾਂ ਦੀ ਨੇਗੇਟੀਵ ਇਮੇਜ਼ ਨੂੰ ਰੋਮਾਂਟਿਕ ਐਕਟਰ ‘ਚ ਬਦਲ ਦਿੱਤਾ।



ਇਸ ਤੋਂ ਬਾਅਦ ਸ਼ਾਹਰੁਖ ਨੇ ਕਈ ਰੋਮਾਂਟਿਕ ਫ਼ਿਲਮਾਂ ਯਸ਼ਰਾਜ ਦੇ ਨਾਲ ਕੀਤੀਆਂ ਜਿਸ ਤੋਂ ਬਾਅਦ ਉਸ ਨੂੰ ਕਿੰਗ ਆਫ਼ ਰੋਮਾਂਸ ਕਿਹਾ ਜਾਣ ਲੱਗਾ। ਉਂਝ ਤਾਂ ਸ਼ਾਹਰੁਖ ਨੇ ਫ਼ਿਲਮਾਂ ‘ਚ ਕਈ ਅਦਾਕਾਰਾਵਾਂ ਦੇ ਨਾਲ ਕੰਮ ਕੀਤਾ ਹੈ ਪਰ ਲੋਕਾਂ ਨੂੰ ਉਨ੍ਹਾਂ ਦੀ ਜੋੜੀ ਸਕਰੀਨ ‘ਤੇ ਸਭ ਤੋਂ ਜ਼ਿਆਦਾ ਕਾਜੋਲ ਦੇ ਨਾਲ ਪਸੰਦ ਹੈ। ਅੱਜ ਵੀ ਜਦੋਂ ਇਹ ਜੋੜੀ ਸਕਰੀਨ ‘ਤੇ ਇੱਕਠੀ ਨਜ਼ਰ ਆਉਂਦੀ ਹੈ ਤਾਂ ਲੋਕਾਂ ਨੂੰ ‘ਕੁਝ-ਕੁਝ ਹੋਤਾ ਹੈ’।



ਸ਼ਾਹਰੁਖ ਨੇ ਆਪਣੀ ਬੇਹਤਰੀਨ ਅਦਾਕਾਰੀ ਦੇ ਨਾਲ ਤਮਾਮ ਅਵਾਰਡਸ ਹਾਸਲ ਕੀਤੇ ਹਨ, ਜਿਸ ‘ਚ 14 ਫ਼ਿਲਮਫੇਅਰ ਅਵਾਰਡ ਅਤੇ ਭਾਰਤ ਸਰਕਾਰ ਵੱਲੋਂ ਮਿਲੀਆ ਪਦਮਸ਼੍ਰੀ ਅਵਾਰਡ ਸ਼ਾਮਲ ਹੈ। ਜਲਦੀ ਹੀ ਸ਼ਾਹਰੁਖ ਆਪਣੀ ਸਾਲ 2018 ਦੀ ਫ਼ਿਲਮ ‘ਜ਼ੀਰੋ’ ‘ਚ ਵੀ ਨਜ਼ਰ ਆਉਣ ਵਾਲੇ ਹਨ। ਜਿਸ ਦਾ ਟ੍ਰੇਲਰ ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਾਮ 3 ਵਜੇ ਤਕ ਰਿਲੀਜ਼ ਹੋਣਾ ਹੈ। ਨਾਲ ਹੀ ਸ਼ਾਹਰੁਖ ਦੇ ਜਨਮ ਦਿਨ ‘ਤੇ ਉਨ੍ਹਾਂ ਦਾ ‘ਮੰਨਤ’ ਘਰ ਦੁਲਹਨ ਦੀ ਤਰ੍ਹਾਂ ਸਜ਼ਾਇਆ ਜਾਂਦਾ ਹੈ ਜਿਥੇ ਲੱਖਾਂ ਫੈਨਸ ਉਨ੍ਹਾਂ ਦੇ ਦੀਦਾਰ ਲਈ ਜ਼ਰੂਰ ਆਉਂਦੇ ਨੇ। ਅੱਜ ਦੇ ਦਿਨ ਸ਼ਾਹਰੁਖ ਸੋਸ਼ਲ ਮੀਡੀਆ ‘ਤੇ ਟ੍ਰੇਂਡ ਵੀ ਕਰਦੇ ਹਨ। ਤਾਂ ਇਸ ਖਾਸ ਮੌਕੇ ਸਾਡੀ ਸਾਰੀ ਟੀਮ ਵਲੋਂ ਰੋਮਾਂਸ ਦੇ ਬਾਦਸ਼ਾਹ ਨੂੰ ਮੁਬਾਰਕਾਂ।