ਤਿਰੂਵਨੰਤਪੁਰਮ: ਭਾਰਤ ਨੇ 5ਵੇਂ ਇੱਕ ਰੋਜ਼ਾ ਮੈਚ ਵਿੱਚ ਵੈਸਟ ਇੰਡੀਜ਼ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-1 ਨਾਲ ਆਪਣੇ ਨਾਂ ਕਰ ਲਈ। ਵੈਸਟ ਇੰਡੀਜ਼ ਵੱਲੋਂ ਮਿਲੇ 105 ਦੌੜਾਂ ਦੇ ਟੀਚੇ ਨੂੰ ਭਾਰਤ ਨੇ 15ਵੇਂ ਓਵਰ ਵਿੱਚ ਹੀ ਇੱਕ ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ।
ਭਾਰਤ ਵੱਲੋਂ 4 ਵਿਕਟਾਂ ਹਾਸਲ ਕਰਨ ਵਾਲੇ ਰਵਿੰਦਰ ਜਡੇਜਾ ਨੂੰ 'ਮੈਨ ਆਫ਼ ਦ ਮੈਚ' ਚੁਣਿਆ ਗਿਆ, ਜਦਕਿ ਪੂਰੀ ਲੜੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਪਤਾਨ ਵਿਰਾਟ ਕੋਹਲੀ 'ਮੈਨ ਆਫ਼ ਦ ਸੀਰੀਜ਼' ਚੁਣੇ ਗਏ।