ਮੁੰਬਈ: ਬਾਲੀਵੁੱਡ ਦੀ ਦੀਪਿਕਾ ਪਾਦੁਕੋਣ ਅੱਜ ਯਾਨੀ 5 ਜਨਵਰੀ ਨੂੰ ਆਪਣਾ 33ਵਾਂ ਜਨਮ ਦਿਨ ਮਨਾ ਰਹੀ ਹੈ। ਹਾਲ ਹੀ ‘ਚ ਦੀਪਿਕਾ ਨੇ ਐਕਟਰ ਰਣਵੀਰ ਸਿੰਘ ਨਾਲ ਵਿਆਹ ਕੀਤਾ ਹੈ ਅਤੇ ਵਿਆਹ ਤੋਂ ਬਾਅਦ ਇਹ ਉਸ ਦਾ ਪਹਿਲਾ ਬਰਥਡੇਅ ਹੈ। ਉਂਝ ਦੀਪਿਕਾ ਬਾਲੀਵੁੱਡ ‘ਚ ਟੌਪ ਦੀ ਐਕਟਰਸ ‘ਚ ਸ਼ੁਮਾਰ ਹੈ। ਉਸ ਨੇ ਸ਼ਾਹਰੁਖ ਖ਼ਾਨ ਨਾਲ ‘ਓਮ ਸ਼ਾਂਤੀ ਓਮ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਦੀਪਿਕਾ ਦਾ ਜਨਮ ਡੇਨਮਾਰਕ ਦੀ ਰਾਜਧਾਨੀ ਕੋਪਨਹੇਗਨ ‘ਚ 5 ਜਨਵਰੀ 1986 ‘ਚ ਹੋਇਆ। ਉਹ ਬੈਂਡਮਿੰਟਨ ਪਲੇਅਰ ਪ੍ਰਕਾਸ਼ ਪਾਦੁਕੋਣ ਦੀ ਧੀ ਹੈ। ਦੀਪਿਕਾ ਬੈਂਗਲੁਰੂ ‘ਚ ਪੜ੍ਹੀ ਅਤੇ ਵੱਡੀ ਹੋਈ ਹੈ, ਜਿਸ ਨੇ ਨੇਸ਼ਨਲ ਲੈਵਲ ‘ਤੇ ਬੈਡਮਿੰਟਨ ਖੇਡੀ ਹੈ। ਬਾਅਦ ‘ਚ ਫੇਡਣਾ ਛੱਡ ਉਸ ਨੇ ਮਾਡਲਿੰਗ ‘ਚ ਆਪਣਾ ਕਰੀਅਰ ਬਣਾਇਆ, ਜਿਸ ਤੋਂ ਬਾਅਧ ਦੀਪਿਕਾ ਨੂੰ ਫ਼ਿਲਮਾਂ ਦੇ ਆਫਰ ਮਿਲੇ।
ਦੀਪਿਕਾ ਨੂੰ ਆਪਣੀ ਪਹਿਲੀ ਹੀ ਫ਼ਿਲਮ ਦੇ ਲਈ ਬੇਸਟ ਫੀਮੇਲ ਡੇਬਿਊ ਅਵਾਰਡ ਮਿਲਿਆ ਸੀ ਅਤੇ ਇਸ ਦੇ ਨਾਲ ਹੀ ਉਹ ਪਹਿਲੀ ਵਾਰ ਫ਼ਿਲਮਫੇਅਰ ‘ਚ ਬੇਸਟ ਐਕਟਰਸ ਲਈ ਵੀ ਨੌਮੀਨੇਟ ਹੋਈ ਸੀ। ਹਿੰਦੀ ਫ਼ਿਲਮ ਕਰਨ ਤੋਂ ਪਹਿਲਾਂ ਦੀਪਿਕਾ ਕੱਨੜ ਫ਼ਿਲਮ ‘ਐਸ਼ਵਰਿਆ’ ਜੋ 2006 ‘ਚ ਆਈ ਸੀ ਵੀ ਕਰ ਚੁੱਕੀ ਸੀ।
ਦੀਪਿਕਾ ਨੇ ਬਾਲੀਵੁੱਡ ਦੇ ਨਾਲ ਹਾਲੀਵੁੱਡ ‘ਚ ਵੀ ਕੰਮ ਕੀਤਾ। ਉਸ ਨੇ 2017 ‘ਚ ‘ਟ੍ਰਿਪਲ ਐਕਸ: ਰਿਟਰਨ ਆਫ ਦ ਜੇਂਡਰ ਕੇਜ’ ‘ਚ ਹਾਲੀਵੁੱਡ ਸਟਾਰ ਵਿਨ ਡੀਜ਼ਲ ਨਾਲ ਕੰਮ ਕੀਤਾ। ਦੀਪਿਕਾ ਨੇ 2018 ‘ਚ ਬਾਲੀਵੁੳਡ ਐਕਟਰ ਰਣਵੀਰ ਸਿੰਘ ਨਾਲ 14-15 ਨਵੰਬਰ ਨੂੰ ਵਿਆਹ ਕੀਤਾ ਹੈ। ਦੋਵੇਂ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਸੀ। ਹੁਣ ਜਲਦੀ ਹੀ ਦੀਪਿਕਾ ਫ਼ਿਲਮ ‘ਛਪਾਕ’ ‘ਚ ਨਜ਼ਰ ਆਉਣ ਵਾਲੀ ਹੈ। ਸਾਡੀ ਵੀ ਸਾਰੀ ਟੀਮ ਵੱਲੋਂ ਮਸਤਾਨੀ ਦੀਪਿਕਾ ਨੂੰ ਜਨਮ ਦਿਨ ਮੁਬਾਰਕ।