ਸਾਬਕਾ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਦੀ ਤਾਮਿਲ ਫ਼ਿਲਮ 'Friendship' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਹਰਭਜਨ ਸਿੰਘ ਦੀ ਇਹ ਡੈਬਿਊ ਫ਼ਿਲਮ ਹੈ। ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਸਾਊਥ ਇੰਡਸਟਰੀ ਤੋਂ ਕੀਤੀ ਹੈ। ਹਾਲਾਂਕਿ ਇਸ ਤੋਂ ਪਹਿਲਾ ਵੀ ਹਰਭਜਨ ਸਿੰਘ ਨੇ 'ਮੁਜਸੇ ਸ਼ਾਦੀ ਕਰੋਗੀ', 'ਭਾਜੀ ਇਨ ਪ੍ਰੋਬਲਮ' ਤੇ ਸੈਕੰਡ ਹੈਂਡ ਹਸਬੇਂਡ ਵਰਗੀਆਂ ਫ਼ਿਲਮਾਂ 'ਚ ਕੈਮਿਓ ਕੀਤਾ ਹੋਇਆ ਹੈ। ਪਰ ਲੀਡ ਐਕਟਰ ਦੇ ਤੌਰ 'ਤੇ 'Friendship' ਫ਼ਿਲਮ ਹਰਭਜਨ ਸਿੰਘ ਦੇ ਕਰੀਅਰ ਦਾ ਆਗਾਜ਼ ਹੈ। ਟੀਜ਼ਰ 'ਚ ਇਸ ਦਿੱਗਜ ਖਿਡਾਰੀ ਦਾ ਸ਼ਾਨਦਾਰ ਐਕਸ਼ਨ ਨਜ਼ਰ ਆ ਰਿਹਾ ਹੈ। 

ਫ਼ਿਲਮ ਦੀ ਕਹਾਣੀ ਕ੍ਰਿਕੇਟ ਥੀਮ 'ਤੇ ਅਧਾਰਿਤ ਹੈ। ਫ਼ਿਲਮ 'ਚ ਵੀ ਹਰਭਜਨ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੇਗੀ। ਕਹਾਣੀ ਅਨੁਸਾਰ ਹਰਭਜਨ ਸਿੰਘ ਇਕ ਕਾਲੇਜ ਸਟੂਡੈਂਟ ਦਾ ਕਿਰਦਾਰ ਨਿਭਾ ਰਹੇ ਹਨ, ਜੋ ਪੰਜਾਬ ਤੋਂ ਹੈ। ਸਾਊਥ ਇੰਡੀਅਨ ਐਕਟਰ ਅਰਜੁਨ ਦਾ ਫ਼ਿਲਮ 'ਚ ਮੁਖ ਕਿਰਦਾਰ ਹੈ। ਸਿਰਫ ਇਨ੍ਹਾਂ ਹੀ ਨਹੀਂ ਸ੍ਰੀ ਲੰਕਾ ਨਿਊਜ਼ ਐਂਕਰ Losliya Mariyanesan ਫ਼ਿਲਮ ਦੀ ਅਦਾਕਾਰਾ ਹੈ। ਹਰਭਜਨ ਸਿੰਘ ਨੇ ਫ਼ਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਦਸ ਦਈਏ ਕਿ ਇਹ ਫ਼ਿਲਮ ਤਾਮਿਲ, ਹਿੰਦੀ ਤੇ ਤੇਲਗੂ ਭਾਸ਼ਾ 'ਚ ਰਿਲੀਜ਼ ਕੀਤੀ ਜਾਏਗੀ। ਪਰ ਇਹ ਪਰਦੇ 'ਤੇ ਕੱਦ ਉਤਰੇਗੀ ਇਸ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ। 

ਆਪਣੇ ਕ੍ਰਿਕੇਟ ਕਰੀਅਰ 'ਚ ਪੰਜਾਬ ਦੇ ਇਸ ਗੇਂਦਬਾਜ਼ ਨੇ ਟੈਸਟ ਕ੍ਰਿਕੇਟ 'ਚ 103 ਟੈਸਟ ਮੈਚਾਂ 'ਚ 417 ਵਿਕਟਾਂ ਝਟਕਾਇਆ ਹਨ। ਓਥੇ ਹੀ Odi's ਫੌਰਮੇਟ 'ਚ ਹਰਭਜਨ ਸਿੰਘ ਨੇ 236 ਮੁਕਾਬਲਿਆਂ 'ਚ 269 ਵਿਕਟਾਂ ਹਾਸਿਲ ਕੀਤੀਆਂ ਹਨ। ਜੇਕਰ T20 ਦੀ ਗੱਲ ਕਰੀਏ ਤਾਂ 28 ਖੇਡਾਂ 'ਚ 25 ਵਿਕਟਾਂ ਹਰਭਜਨ ਸਿੰਘ ਦੇ ਨਾਂ ਹੈ।