ਬਿਜਨੌਰ: ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਪਿੱਛਲੇ ਕੁੱਝ ਦਿਨਾਂ ਤੋਂ ਕੇਂਦਰ ਸਰਕਾਰ ਦੀ ਚੁੱਪੀ ਇਸ਼ਾਰਾ ਕਰਦੀ ਹੈ ਕਿ ਸਰਕਾਰ ਕਿਸਾਨ ਦੇ ਅੰਦੋਲਨ ਦੇ ਖਿਲਾਫ ਕੋਈ ਰੂਪਰੇਖਾ ਤਿਆਰ ਕਰ ਰਹੀ ਹੈ।ਉਨ੍ਹਾਂ ਕਿਹਾ ਗੱਲਬਾਤ ਦਾ ਦੌਰ ਮੁੜ ਤੋਂ ਸਰਕਾਰ ਨੂੰ ਹੀ ਸ਼ੁਰੂ ਕਰਨ ਹੋਏਗਾ।
ਰਾਕੇਸ਼ ਟਿਕੈਤ ਨੇ ਉੱਤਰਾਖੰਡ ਦੇ ਉਧਮ ਸਿੰਘ ਨਗਰ ਜਾਂਦੇ ਸਮੇਂ ਐਤਵਾਰ ਰਾਤ ਬਿਜਨੌਰ ਦੇ ਅਫਜ਼ਲਗੜ ਵਿੱਚ ਪੱਤਰਕਾਰਾਂ ਨੂੰ ਕਿਹਾ , "15-20 ਦਿਨਾਂ ਤੋਂ ਕੇਂਦਰ ਸਰਕਾਰ ਦੀ ਖਾਮੋਸ਼ੀ ਇਸ ਗੱਲ ਦਾ ਸੰਕੇਤ ਹੈ ਕੇ ਕੁੱਛ ਹੋਣ ਵਾਲਾ ਹੈ।ਸਰਕਾਰ ਅੰਦੋਲਨ ਦੇ ਖਿਲਾਫ ਕੋਈ ਕੱਦਮ ਚੁੱਕਣ ਲਈ ਰੂਪ ਰੇਖਾ ਤਿਆਰ ਕਰ ਰਹੀ ਹੈ।ਪਰ ਕੋਈ ਹੱਲ ਨਿਕਲਣ ਤਕ ਕਿਸਾਨ ਵਾਪਸ ਨਹੀਂ ਜਾਣਗੇ। ਕਿਸਾਨ ਵੀ ਤਿਆਰ ਹਨ, ਉਹ ਖੇਤੀ ਵੀ ਦੇਖਣਗੇ ਅਤੇ ਅੰਦੋਲਨ ਵੀ ਕਰੇਗਾ।ਸਰਕਾਰ ਨੂੰ ਜਦੋਂ ਵਕਤ ਮਿਲੇ ਗੱਲਬਾਤ ਕਰ ਲਵੇ।"
ਟਿਕੈਤ ਨੇ ਕਿਹਾ 23 ਮਾਰਚ ਤੱਕ ਦੇਸ਼ ਦੇ ਕਈ ਹਿੱਸਿਆਂ ਵਿੱਚ ਮਹਾਪੰਚਾਇਤ ਕੀਤੀ ਜਾਏਗੀ।ਲਾਲ ਕਿਲ੍ਹੇ ਦੀ ਹਿੰਸਾ ਬਾਰੇ ਟਿਕੈਤ ਨੇ ਕਿਹਾ ਕਿ ਇਹ ਸਾਰਾ ਮਾਮਲਾ ਸਰਕਾਰ ਨੇ ਖੜ੍ਹਾ ਕੀਤਾ ਹੈ।