ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖੇਤੀ ਖੇਤਰ ’ਚ ਬਜਟ ਨੂੰ ਅਮਲੀ ਰੂਪ ਦੇਣ ਨਾਲ ਸਬੰਧਤ ਇੱਕ ਵੈੱਬੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਗਾਤਾਰ ਵਧਦੇ ਖੇਤੀ ਉਤਪਾਦਨ ’ਚ 21ਵੀਂ ਸਦੀ ਦੌਰਾਨ ਭਾਰਤ ਨੂੰ ਫ਼ਸਲਾਂ ਦੀ ਵਾਢੀ ਤੋਂ ਬਾਅਦ ਦੇ ਇਨਕਲਾਬ ਜਾਂ ਫ਼ੂਡ ਪ੍ਰੋਸੈਸਿੰਗ ਇਨਕਲਾਬ ਦੀ ਜ਼ਰੂਰਤ ਹੈ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਲਈ ਬਹੁਤ ਵਧੀਆ ਹੁੰਦਾ, ਜੇ ਇਹ ਕੰਮ ਦੋ-ਤਿੰਨ ਦਹਾਕੇ ਪਹਿਲਾਂ ਕਰ ਲਿਆ ਗਿਆ ਹੁੰਦਾ। PM ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਅੱਜ ਅਸੀਂ ਖੇਤੀਬਾੜੀ ਨਾਲ ਜੁੜੇ ਹਰੇਕ ਖੇਤਰ ਵਿੱਚ ਹਰੇਕ ਅਨਾਜ, ਫਲ, ਸਬਜ਼ੀਆਂ, ਮੱਛੀ ਪਾਲਣ ਸਭ ਵਿੱਚ ਪ੍ਰੋਸੈਸਿੰਗ ਉੱਤੇ ਖ਼ਾਸ ਧਿਆਨ ਦੇਣਾ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਆਪਣੇ ਪਿੰਡਾਂ ਦੇ ਕੋਲ ਹੀ ਸਟੋਰੇਜ ਦੀ ਆਧੁਨਿਕ ਸਹੂਲਤ ਮਿਲੇ। ਖੇਤਾਂ ਤੋਂ ਪ੍ਰੋਸੈਸਿੰਗ ਯੂਨਿਟ ਤੱਕ ਪਹੁੰਚਣ ਦੇ ਇੰਤਜ਼ਾਮ ਸੁਧਾਰਨੇ ਹੀ ਹੋਣਗੇ।


ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਇਹ ਵੀ ਕਿਹਾ ਕਿ ਸਾਨੂੰ ਖੇਤੀ ਖੇਤਰ ਦਾ, ਪ੍ਰੋਸੈੱਸਡ ਫ਼ੂਡ ਦੇ ਵਿਸ਼ਵ ਬਾਜ਼ਾਰ ’ਚ ਵਿਸਥਾਰ ਕਰਨਾ ਹੀ ਹੋਵੇਗਾ। ਸਾਨੂੰ ਪਿੰਡ ਦੇ ਕੋਲ ਹੀ ਖੇਤੀ ਉਦਯੋਗ ਕਲੱਸਟਰ ਦੀ ਗਿਣਤੀ ਵੀ ਵਧਾਉਣੀ ਹੋਵੇਗੀ; ਤਾਂ ਜੋ ਪਿੰਡਾਂ ਦੇ ਨਿਵਾਸੀਆਂ ਨੂੰ ਪਿੰਡ ਵਿੱਚ ਹੀ ਖੇਤੀ ਨਾਲ ਜੁੜਿਆ ਰੋਜ਼ਗਾਰ ਮਿਲ ਸਕੇ।


ਇਹ ਵੀ ਪੜ੍ਹੋ: ਐਂਟੀਗੁਆ ਤੇ ਬਾਰਬੁਡਾ ਵੱਲੋਂ ਭਗੌੜੇ ਮੇਹੁਲ ਚੌਕਸੀ ਦੀ ਨਾਗਰਿਕਤਾ ਰੱਦ, ਵਕੀਲ ਨੇ ਰਿਪੋਰਟਾਂ ਗਲਤ ਕਰਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904