ਨਵੀਂ ਦਿੱਲੀ: ਕੈਰੀਬੀਅਨ ਦੇਸ਼ ਐਂਟੀਗੁਆ ਤੇ ਬਾਰਬੁਡਾ ਵੱਲੋਂ ਪੰਜਾਬ ਨੈਸ਼ਨਲ ਬੈਂਕ (PNB) ਘੁਟਾਲੇ ਦੇ ਮੁੱਖ ਦੋਸ਼ੀ ਤੇ ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਦੀ ਨਾਗਰਿਕਤਾ ਰੱਦ ਕੀਤੇ ਜਾਣ ਦੀਆਂ ਖ਼ਬਰਾਂ ਆਈਆਂ ਸਨ ਪਰ ਹੁਣ ਮੇਹੁਲ ਚੌਕਸੀ ਦੇ ਵਕੀਲ ਨੇ ਅੱਜ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਹਾਲੇ ਵੀ ਐਂਟੀਗੁਆ ਦਾ ਨਾਗਰਿਕ ਹੈ ਤੇ ਉਸ ਦੀ ਨਾਗਰਿਕਤਾ ਰੱਦ ਨਹੀਂ ਕੀਤੀ ਗਈ ਹੈ।
ਐਂਟੀਗੁਆ ਤੇ ਬਾਰਬੁਡਾ ਵੱਲੋਂ ਮੇਹੁਲ ਚੌਕਸੀ ਦੀ ਨਾਗਰਿਕਤਾ ਰੱਦ ਕੀਤੇ ਜਾਣ ਦੀਆਂ ਖ਼ਬਰਾਂ ਦਾ ਵਕੀਲ ਵਿਜੇ ਅਗਰਵਾਲ ਨੇ ਖੰਡਨ ਕੀਤਾ। ਹਾਲੇ ਕੁਝ ਦਿਨ ਪਹਿਲਾਂ ਹੀ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਭਗੌੜੇ ਕਾਰੋਬਾਰ ਮੇਹੁਲ ਚੌਕਸੀ ਵਿਰੁੱਧ ਛਾਪੇਮਾਰੀ ’ਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ 14 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਜ਼ਬਤ ਕੀਤੀ ਸੀ। ਚੌਕਸੀ ਲੰਮੇ ਸਮੇਂ ਤੋਂ ਐਂਟੀਗੁਆ ਤੇ ਬਾਰਬੁਡਾ ’ਚ ਰਹਿ ਰਿਹਾ ਹੈ।
ਉੱਧਰ ਇੰਗਲੈਂਡ ਦੀ ਇੱਕ ਅਦਾਲਤ ਨੇ PNB ਘੁਟਾਲੇ ’ਚ ਭਗੌੜੇ ਇੱਕ ਹੋਰ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਦਾ ਹੁਕਮ ਦਿੱਤਾ ਹੈ। ਦੱਸ ਦੇਈਏ ਮੇਹੁਲ ਚੌਕਸੀ ਦਰਅਸਲ ਨੀਰਵ ਮੋਦੀ ਦਾ ਮਾਮਾ ਹੈ। ਨੀਰਵ ਮੋਦੀ ਵੀ 13,500 ਕਰੋੜ ਰੁਪਏ ਤੋਂ ਵੱਧ ਦੀ ਇਸ ਕਥਿਤ ਧੋਖਾਧੜੀ ਮਾਮਲੇ ’ਚ ਇੱਕ ਹੋਰ ਮੁੱਖ ਦੋਸ਼ੀ ਹੈ।
ਨੀਰਵ ਮੋਦੀ ਭਾਰਤ ਹਵਾਲੇ ਕੀਤੇ ਜਾਣ ਵਿਰੁੱਧ ਆਪਣਾ ਕੇਸ ਇੰਗਲੈਂਡ ’ਚ ਹਾਰ ਗਿਆ ਹੈ। ਫ਼ਿਲਹਾਲ ਮਾਮਲਾ ਇੰਗਲੈਂਡ ਦੇ ਗ੍ਰਹਿ ਮੰਤਰੀ ਕੋਲ ਹੈ। ਉਹੀ ਆਖ਼ਰੀ ਮਨਜ਼ੂਰੀ ਦੇਣਗੇ, ਇਸ ਵਿੱਚ ਵੀ ਦੋ ਮਹੀਨੇ ਹਾਲੇ ਹੋਰ ਲੱਗ ਸਕਦੇ ਹਨ।
ਨੀਰਵ ਮੋਦੀ ਲੰਦਨ ਦੀ ਵਾਂਡਸਵਰਥ ਜੇਲ੍ਹ ’ਚ ਬੰਦ ਹੈ। ਉੱਥੋਂ ਹੀ ਡੲਸ ਵਾਂਟੇਡ ਭਗੌੜੇ ਨੂੰ ਮੁੰਬਈ ਜੇਲ੍ਹ ਲਿਆਂਦੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ: ਕੁਦਰਤ ਦੀ ਖੇਡ! ਪਿਛਲੇ 120 ਸਾਲਾਂ ’ਚ ਸਭ ਤੋਂ ਵੱਧ ਗਰਮ ‘ਫ਼ਰਵਰੀ’, ਐਤਕੀਂ ਟੁੱਟਣਗੇ ਰਿਕਾਰਡ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin