ਪੰਜਾਬੀ ਆਰਟਿਸਟ ਹਰਦੀਪ ਗਰੇਵਾਲ ਹਮੇਸ਼ਾਂ ਹੀ ਆਪਣੇ ਮੋਟੀਵੇਸ਼ਨਲ ਗਾਣੇ ਗਾਉਣ ਲਈ ਜਾਣੇ ਜਾਂਦੇ ਹਨ। ਹਰਦੀਪ ਗਰੇਵਾਲ ਗਾਣੇ ਹਮੇਸ਼ਾਂ ਹੀ ਮੋਟੀਵੇਟ ਕਰਦੇ ਹਨ। ਪਰ ਹੁਣ ਹਰਦੀਪ ਗਰੇਵਾਲ ਆਪਣੇ ਗਾਣਿਆਂ ਦੇ ਨਾਲ ਨਾਲ, ਆਪਣੀ ਡੈਬਿਊ ਫਿਲਮ ਦੇ ਨਾਲ ਵੀ ਸਭ ਨੂੰ ਵੱਡੀ ਮੋਟੀਵੇਸ਼ਨਲ ਕਹਾਣੀ ਦੇਣ ਵਾਲੇ ਹਨ।
ਹਰਦੀਪ ਗਰੇਵਾਲ ਦੀਆਂ ਕੁਝ ਅਜਿਹੀਆਂ ਤਸਵੀਰਾਂ ਜਿਸ ਵਿੱਚ ਉਨ੍ਹਾਂ ਨੇ ਆਪਣਾ ਵੱਡਾ ਬੌਡੀ ਟ੍ਰਾਂਸਫੋਰਮੇਸ਼ਨ ਕੀਤਾ ਹੈ, ਉਹ ਆਪ ਸਭ ਨੂੰ ਹੈਰਾਨ ਜ਼ਰੂਰ ਕਰਨਗੀਆਂ। ਇਹ ਵੱਡਾ ਟ੍ਰਾਂਸਫੋਰਮੇਸ਼ਨ ਉਨ੍ਹਾਂ ਨੇ ਆਪਣੀ ਫਿਲਮ 'ਤੁਣਕਾ ਤੁਣਕਾ' ਲਈ ਕੀਤਾ| ਹਰਦੀਪ ਗਰੇਵਾਲ ਦੀ ਡੈਬਿਊ ਫਿਲਮ 'ਤੁਣਕਾ ਤੁਣਕਾ' 16 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।
ਪਰ ਰਿਲੀਜ਼ ਤੋਂ ਪਹਿਲਾਂ ਹਰਦੀਪ ਗਰੇਵਾਲ ਨੇ ਆਪਣੀ ਟ੍ਰਾਂਸਫੋਰਮੇਸ਼ਨ ਦੀਆਂ ਇਹ ਧਮਾਕੇਦਾਰ ਤਸਵੀਰਾਂ ਰਿਵਿਲ ਕੀਤੀਆਂ ਹਨ। ਜਿਸ ਨੇ ਫੈਨਜ਼ ਦੀ ਐਕਸਾਇਟਮੈਂਟ ਨੂੰ ਡਬਲ ਕਰ ਦਿੱਤਾ ਹੈ। ਹਰਦੀਪ ਨੇ ਇਸ ਫਿਲਮ ਲਈ ਬਹੁਤ ਸਾਰਾ ਵੇਟ ਘਟਾਇਆ ਹੈ। ਜੋ ਤਸਵੀਰਾਂ 'ਚ ਸਾਫ ਦੇਖਣ ਨੂੰ ਮਿਲ ਰਿਹਾ ਹੈ। ਹਰਦੀਪ ਦੀਆਂ ਇਹ ਤਸਵੀਰਾਂ ਉਨ੍ਹਾਂ ਦੀ ਇਸ ਫਿਲਮ ਲਈ ਮੇਹਨਤ ਤੇ ਡੈਡੀਕੇਸ਼ਨ ਨੂੰ ਸਾਫ ਦਰਸਾ ਰਿਹਾ ਹੈ।
'ਤੁਣਕਾ ਤੁਣਕਾ' ਦੇ ਟੀਜ਼ਰ ਨੇ ਸਭ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਫਿਲਮ ਦਾ ਦੀਵਾਨਾ ਕਰ ਦਿੱਤਾ। ਉਸ ਸਮੇਂ ਤੋਂ, ਦਰਸ਼ਕ ਫਿਲਮ ਵਿੱਚ ਹਰਦੀਪ ਗਰੇਵਾਲ ਦੀ ਅਦਾਕਾਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜੋ ਫਾਇਨਲੀ 16 ਜੁਲਾਈ ਨੂੰ ਸਿਨੇਮਾ ਘਰਾਂ ਵਿਚ ਦੇਖਣ ਨੂੰ ਮਿਲੇਗੀ।