ਫ਼ਿਲਮ ‘ਚ ਮਿਲੇ ਅਹਿਮ ਕਿਰਦਾਰ ਬਾਰੇ ਗੱਲ ਕਰਦੇ ਹਾਰਡੀ ਨੇ ਕਿਹਾ, “ਮੈਂ ਅੰਡਰ-19 ਟੀਮ ਤੇ ਰਣਜੀ ਟ੍ਰਾਫੀ ‘ਚ ਕ੍ਰਿਕਟ ਖੇਡ ਚੁੱਕਿਆ ਹਾਂ। ਕਬੀਰ ਸਰ ਨੇ ਮੈਨੂੰ ਆਪਣੇ ਆਖਰੀ ਫੈਸਲੇ ਤੋਂ ਪਹਿਲਾਂ ਕਿਰਦਾਰ ਲਈ ਤਿਆਰ ਹੋਣ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਸੀ।”
ਮਦਨ ਲਾਲ ਦਾ ਕਿਰਦਾਰ ਨਿਭਾਉਣ ਲਈ ਹਾਰਡੀ ਮਦਨ ਦੀ ਵੀਡੀਓਜ਼ ਦੇਖਣਗੇ ਤੇ ਉਨ੍ਹਾ ਦੇ ਤੌਰ ਤਰੀਕੇ ਸਿੱਖਣ ਦੀ ਕੋਸ਼ਿਸ਼ ਕਰਨਗੇ। ਦਿਲਚਸਪ ਗੱਲ ਹੈ ਕਿ ਬੈਂਗਲੂਰੁ ਦੇ ਨੈਸ਼ਨਲ ਕੈਂਪ ਵਿੱਚ ਕੁਝ ਸਮਾਂ ਬਿਤਾਉਂਦੇ ਹੋਏ ਮਦਨ ਨੇ ਖੁਦ ਹਾਰਡੀ ਨੂੰ ਟ੍ਰੇਨਿੰਗ ਦਿੱਤੀ ਸੀ।
ਇਸ ਫ਼ਿਲਮ ‘ਚ ਰਣਵੀਰ ਸਿੰਘ ਕਪਿਲ ਦੇਵ ਦਾ ਰੋਲ ਅਦਾ ਕਰ ਰਹੇ ਹਨ। ‘83’ ਫ਼ਿਲਮ ਹਿੰਦੀ, ਤਮਿਲ ਤੇ ਤੇਲਗੁ ਭਾਸ਼ਾ ‘ਚ ਰਿਲੀਜ਼ ਹੋਵੇਗੀ।