ਨਵੀਂ ਦਿੱਲੀ: ਇੱਥੇ ਸੀਜੀਓ ਕੰਪਲੈਕਸ ‘ਚ ਅੱਗ ਲੱਗਣ ਕਾਰਨ ਦਹਿਸ਼ਤ ਫੈਲ ਗਈ। ਅੱਗ ਵਿੱਚ ਇੱਕ ਸਬ ਇੰਸਪੈਕਟਰ ਦੀ ਮੌਤ ਹੋ ਗਈ। ਅੱਗ ‘ਤੇ 25 ਅੱਗ ਬੁਝਾਊ ਗੱਡੀਆਂ ਕਾਬੂ ਪਾਇਆ।

ਹਾਸਲ ਜਾਣਕਾਰੀ ਮੁਤਾਬਕ ਸੀਜੀਓ ਕੰਪਲੈਕਸ ‘ਚ ਮੌਜੂਦ ਦੀਨਦਿਆਲ ਅੰਤਯੋਦਿਆ ਭਵਨ ਦੀ 5ਵੀਂ ਮੰਜ਼ਲ ‘ਤੇ ਸਮਾਜਿਕ ਨਿਆ ਤੇ ਅਧਿਕਾਰਿਤਾ ਮੰਤਰਾਲੇ ਦੇ ਕਮਰੇ ‘ਚ ਅੱਗ ਲੱਗ ਗਈ। ਇੱਕ ਫਾਇਰ ਬ੍ਰਿਗੇਡ ਅਧਿਕਾਰੀ ਦਾ ਕਹਿਣਾ ਹੈ ਕਿ ਸਵੇਰੇ 8:30 ਵਜੇ ਦੇ ਕਰੀਬ ਅੱਗ ਲੱਗਣ ਦਾ ਪਤਾ ਲੱਗਿਆ। ਇਸ ਦਾ ਕਾਰਨ ਸ਼ੌਰਟ ਸਰਕਿਟ ਹੋ ਸਕਦਾ ਹੈ।


ਅੱਗ ‘ਤੇ ਕਾਬੂ ਪਾਉਣ ਲਈ ਅੱਗ ਬੁਝਾਊ ਵਿਭਾਗ ਦੀਆਂ 25 ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਜਿੱਥੇ ਵਿਭਾਗ ਦੇ ਅਧਿਕਾਰੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਧੂੰਏਂ ਕਾਰਨ ਸੀਆਈਐਸਐਪ ਦਾ ਇੱਕ ਸਬ ਇੰਸਪੈਕਟਰ ਵੀ ਬੇਹੋਸ਼ ਹੋ ਗਿਆ ਤੇ ਉਸ ਨੂੰ ਏਮਜ਼ ਲੈ ਜਾਂਦਾ ਗਿਆ। ਜਿੱਥੇ ਉਸ ਨੇ ਦਮ ਤੋੜ ਦਿੱਤਾ।

ਮ੍ਰਿਤਕ ਦਾ ਨਾਂ ਐਨਪੀ ਗੋਧਰਾ ਸੀ। ਇਸ ਬਿਲਡਿੰਗ ‘ਚ ਭਾਰਤੀ ਹਵਾਈ ਸੈਨਾ ਦੀ ਇੱਕ ਬ੍ਰਾਂਚ, ਪੀਣ ਵਾਲਾ ਪਾਣੀ ਤੇ ਸਵਛੱਤਾ ਮੰਤਰਾਲੇ, ਜੰਗਲਾਤ ਮੰਤਰਾਲੇ ਜਿਹੇ ਕਈ ਕੇਂਦਰੀ ਸਰਕਾਰੀ ਦਫ਼ਤਰ ਸ਼ਾਮਲ ਹਨ। ਅੱਗ ਪਹਿਲੀ ਮੰਜ਼ਲ ‘ਤੇ ਲੱਗੀ ਸੀ ਜਿੱਥੇ ਆਧਾਰ ਕਾਰਡ ਬਣਾਏ ਜਾਂਦੇ ਸੀ।