ਉੱਤਰਪ੍ਰਦੇਸ਼: ਇੱਕ ਪਾਸੇ ਜਿੱਥੇ ਅਜੇ ਤਕ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਏਅਰਫੋਰਸ ਵੱਲੋਂ ਪਾਕਿਸਤਾਨ ‘ਤੇ ਕੀਤੀ ਏਅਰ ਸਟ੍ਰਾਈਕ ਚਰਚਾ ‘ਚ ਹੈ, ਉੱਧਰ ਹੀ ਦੂਜੇ ਪਾਸੇ ਪੁਲਵਾਮਾ ਹਮਲੇ ‘ਚ ਸ਼ਹੀਦ ਜਵਾਨਾਂ ਦੇ ਪਰਿਵਾਰ ਵਾਲੇ ਸਰਕਾਰ ਤੋਂ ਅੱਤਵਾਦੀ ਕੈਂਪ ‘ਤੇ ਕੀਤੇ ਹਮਲੇ ਅਤੇ ਮਾਰੇ ਗਏ ਅੱਤਵਾਦੀਆਂ ਦੇ ਸਬੂਤ ਮੰਗ ਰਹੇ ਹਨ।
ਪੁਲਵਾਮਾ ਹਮਲੇ ‘ਚ ਉੱਤਰ ਪ੍ਰਦੇਸ਼ ਦੇ ਮੈਨਪੁਰੀ ਦੇ ਜਵਾਨ ਰਾਮਵਕੀਲ ਦੀ ਮਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ‘ਤੇ ਕੀਤੇ ਹਮਲਿਆਂ ਅਤੇ ਉਨ੍ਹਾਂ ਦੇ ਮਾਰੇ ਜਾਣ ਦੀ ਗੱਲ ਉਹ ਉਦੋਂ ਤਕ ਨਹੀਂ ਮੰਨੇਗੀ ਜਦੋਂ ਤਕ ਸਰਕਾਰ ਉਨ੍ਹਾਂ ਨੂੰ ਅੱਤਵਾਦੀਆਂ ਦੇ ਮਾਰੇ ਜਾਣ ਦੇ ਸਬੂਤ ਨਹੀਂ ਦਿਖਾਉਂਦੀ।
ਸ਼ਹੀਦ ਰਾਮਵਕੀਲ ਦੀ ਭੈਣ ਅਤੇ ਪਤਨੀ ਗੀਤਾ ਦੇਵੀ ਦਾ ਵੀ ਕਹਿਣਾ ਹੈ ਕਿ ਉਹ ਉਦੋਂ ਤਕ ਸਰਕਾਰ ‘ਤੇ ਯਕੀਨ ਨਹੀਂ ਕਰਨਗੇ ਜਦੋਂ ਤਕ ਉਨ੍ਹਾਂ ਅੱਗੇ ਸਬੂਤ ਨਹੀਂ ਰੱਖੇ ਜਾਂਦੇ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ‘ਤੇ ਹੋਈ ਕਾਰਵਾਈ ਦਾ ਕੋਈ ਸਬੂਤ ਨਹੀਂ ਮਿਲਿਆ। ਉਧਰ ਵਿਰੋਧੀ ਧਿਰ ਵੀ ਏਅਰ ਸਟ੍ਰਾਈਕ ‘ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲਾ ਰਹੀ ਹੈ।