ਮੁੰਬਈ: ਬੌਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਸਟਾਰਰ ਫਿਲਮ 'ਵਾਰ' ਸਿਰਫ 2019 ਦੀਆਂ ਸਭ ਤੋਂ ਵੱਡੀਆਂ ਫਿਲਮਾਂ ਵਿਚੋਂ ਇਕ ਸੀ ਤੇ ਨਾਲ ਹੀ ਬਾਕਸ ਆਫਿਸ 'ਤੇ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। ਕੁਝ ਦਿਨਾਂ ਤੋਂ ਫਿਲਮ 'ਵਾਰ' ਦੇ ਸੀਕੁਅਲ ਬਾਰੇ ਚਰਚੇ ਕਾਫ਼ੀ ਜ਼ੋਰਾਂ 'ਤੇ ਹਨ। ਰਿਪੋਰਟਸ ਮੁਤਾਬਿਕ ਡਾਇਰੈਕਟਰ ਧਾਰਥ ਆਨੰਦ ਆਪਣੀ ਫਿਲਮ ‘ਪਠਾਨ’ ਅਤੇ ‘ਫਾਈਟਰ’ ਤੋਂ ਬਾਅਦ 'ਵਾਰ-2' ਦੀ ਸ਼ੁਰੂਆਤ ਕਰਨਗੇ।
ਪਹਿਲੀ ਫਿਲਮ ਦੇ ਕਲਾਈਮੈਕਸ ਵਿਚ ਟਾਈਗਰ ਸ਼ਰਾਫ ਦੇ ਕਿਰਦਾਰ ਨੂੰ ਮਾਰ ਦਿੱਤਾ ਗਿਆ ਸੀ। ਇਸ ਐਕਸ਼ਨ ਫਿਲਮ 'ਚ ਰਿਤਿਕ ਰੌਸ਼ਨ ਤੇ ਸੁਪਰਸਟਾਰ ਬਾਹੂਬਲੀ ਫੇਮ ਪ੍ਰਭਾਸ ਨੂੰ ਲਿਆਉਣ ਦੀ ਚਰਚਾ ਹੈ। ਡਾਇਰੈਕਟਰ ਸਿਧਾਰਥ ਇਨ੍ਹੀਂ ਦਿਨੀਂ ਪ੍ਰਭਾਸ ਨਾਲ ਇੱਕ ਫਿਲਮ ਲਈ ਚਰਚਾ ਦੇ ਵਿੱਚ ਹੈ। ਦੋਵਾਂ ਨੇ ਇਸ ਫਿਲਮ ਦੇ ਲਈ ਕਈ ਵਾਰ ਮੁਲਾਕਾਤ ਕੀਤੀ ਹੈ। ਪ੍ਰਭਾਸ ਨੇ ਸਿਧਾਰਥ ਦੇ ਇਸ ਕਨਸੈਪਟ ਨੂੰ ਪਸੰਦ ਕੀਤਾ ਹੈ ਅਤੇ ਡਾਇਰੈਕਟਰ ਨੂੰ ਬਾਉਂਡ ਸਕ੍ਰਿਪਟ ਨਾਲ ਵਾਪਸ ਆਉਣ ਲਈ ਕਿਹਾ ਹੈ।
ਫਿਲਮ 'ਵਾਰ' ਦੀ ਤਰਾਂ 'ਵਾਰ 2' ਵੀ ਇਕ ਸਟਾਈਲਿਸ਼ ਐਕਸ਼ਨ ਫਿਲਮ ਹੋਵੇਗੀ। ਜਿੱਥੇ ਰਿਤਿਕ ਅਤੇ ਪ੍ਰਭਾਸ ਇਕ ਦੂਜੇ ਨਾਲ ਟਕਰਾਉਂਦੇ ਦਿਖਾਈ ਦੇ ਸਕਦੇ ਹਨ। ਇਸ ਫਿਲਮ ਨੂੰ ਜੇਕਰ ਪ੍ਰਭਾਸ ਦੀ ਹਾਂ ਮਿਲ ਜਾਂਦੀ ਹੈ ਤਾਂ ਵੀ ਇਸ ਨੂੰ ਸ਼ੁਰੂ ਹੋਣ ਲਈ ਲੰਬਾ ਸਮਾਂ ਲੱਗ ਸਕਦਾ ਹੈ।
ਪ੍ਰਭਾਸ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਪ੍ਰਭਾਸ ਤਿੰਨ ਪੈਂਡਿੰਗ ਫਿਲਮਾਂ- ਰਾਧੇ ਸ਼ਿਆਮ, ਸਲਾਰ ਅਤੇ ਆਦਿਪੁਰੁਸ਼ ਵਿੱਚ ਨਜ਼ਰ ਆਉਣ ਵਾਲੇ ਹਨ। ਇਹ ਤਿੰਨੋਂ ਫਿਲਮਾਂ ਇੱਕ ਮੈਗਾ ਬਜਟ ਫ਼ਿਲਮਾਂ ਹਨ।