ਨਹੀਂ ਬਣੇਗੀ ਅਜੇ, ਰਣਬੀਰ ਤੇ ਲਵ ਰੰਜਨ ਦੀ ਤਿਕੜੀ, ਫ਼ਿਲਮ 'ਚੋਂ ਰਣਬੀਰ ਆਉਟ
ਏਬੀਪੀ ਸਾਂਝਾ | 17 Dec 2018 04:22 PM (IST)
ਮੁੰਬਈ: ਕੁਝ ਸਮੇਂ ਪਹਿਲਾਂ ਹੀ ਖ਼ਬਰਾਂ ਆਈਆਂ ਸੀ ਕਿ ਰਣਬੀਰ ਕਪੂਰ ਜਲਦੀ ਹੀ ਅਜੇ ਦੇਵਗਨ ਤੇ ਲਵ ਰੰਜਨ ਨਾਲ ਉਨ੍ਹਾਂ ਦੀ ਰੌਮ-ਕੌਮ ਫ਼ਿਲਮ ‘ਚ ਸਕਰੀਨ ਸ਼ੇਅਰ ਕਰਦੇ ਨਜ਼ਰ ਆ ਸਕਦੇ ਹਨ। ਹੁਣ ਅਜਿਹਾ ਨਹੀਂ ਹੋ ਰਿਹਾ। ਜੀ ਹਾਂ, ਫ਼ਿਲਮ ਦੀ ਕਹਾਣੀ ਪਸੰਦ ਹੋਣ ਤੋਂ ਬਾਅਦ ਵੀ ਰਣਬੀਰ ਨੇ ਫ਼ਿਲਮ ਨੂੰ ਛੱਡਣ ਦਾ ਫੈਸਲਾ ਲਿਆ ਹੈ। ਇਸ ਦਾ ਕਾਰਨ ਹੈ ਡੇਟਸ ਦਾ ਕਲੈਸ਼ ਹੋਣਾ। ਅਸਲ ‘ਚ ਜਿਨ੍ਹਾਂ ਤਾਰੀਖਾਂ ‘ਚ ਰਣਬੀਰ ਆਪਣੀ ਫ਼ਿਲਮ ਰਣਬੀਰ ਨਾਲ ਸ਼ੂਟ ਕਰਨਾ ਚਾਹੁੰਦੇ ਹਨ, ਉਨ੍ਹਾਂ ਦਿਨਾਂ ‘ਚ ਰਣਬੀਰ ਕੰਮ ਨਹੀਂ ਚਾਹੁੰਦੇ। ਜਦਕਿ ਇਸ ਫ਼ਿਲਮ ਨੂੰ ਰਣਬੀਰ ਵੀ ਛੱਡਣਾ ਨਹੀਂ ਚਾਹੁੰਦੇ ਤੇ ਉਧਰ ਪ੍ਰੋਡਿਊਸਰ ਵੀ ਰਣਬੀਰ ਨਾਲ ਗੱਲ ਕਰ ਰਹੇ ਹਨ। ਇਸ ਫ਼ਿਲਮ ‘ਚ ਰਣਬੀਰ ਕਪੂਰ, ਅਜੇ ਦੇ ਬੇਟੇ ਦਾ ਰੋਲ ਕਰਦੇ ਨਜ਼ਰ ਆਉਣ ਵਾਲੇ ਸੀ। ਫ਼ਿਲਮ ਨੂੰ ਲੈ ਕੇ ਸਟਾਰਸ ਨਾਲ ਇਨ੍ਹਾਂ ਦੇ ਫੈਨਸ ਵੀ ਕਾਫੀ ਉਤਸ਼ਾਹਤ ਸੀ ਪਰ ਹੁਣ ਇਨ੍ਹਾਂ ਦਾ ਕੀ ਬਣੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਜੇਕਰ ਰਣਬੀਰ ਨੇ ਸੱਚ ਫ਼ਿਲਮ ਛੱਡ ਦਿੱਤੀ ਹੈ ਤਾਂ ਹੁਣ ਲਵ ਰੰਜਨ ਕਿਸ ਨੂੰ ਕਾਸਟ ਕਰਨਗੇ।