ਚੰਡੀਗੜ੍ਹ: ਕਮੇਡੀਅਨ ਕਪਿਲ ਸ਼ਰਮਾ ਨੇ ਹੁਣ ਆਰੀਅਨ ਦੀ ਜ਼ਿੰਦਗੀ ਬਚਾਉਣ ਲਈ ਫ਼ੰਡ ਇਕੱਠਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਵੀ ਆਰੀਅਨ ਦੇ ਇਲਾਜ ਲਈ ਮਦਦ ਕੀਤੀ ਹੈ। ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਰੀਅਨ ਦੇ ਇਲਾਜ ਲਈ ਫ਼ੰਡ ਇਕੱਠਾ ਕਰਨ ਦੀ ਅਪੀਲ ਕੀਤੀ ਸੀ। ਆਰੀਅਨ Spinal Muscular Atrophy Type-1 ਵਰਗੀ ਬਿਮਾਰੀ ਨਾਲ ਲੜ ਰਿਹਾ ਹੈ। ਉਸ ਦੇ ਇਲਾਜ ਲਈ 2.8 ਮਿਲੀਅਨ ਡਾਲਰ ਦੀ ਜ਼ਰੂਰਤ ਹੈ।
ਹੁਣ ਤੱਕ 1.4 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਇਕੱਠਾ ਹੋ ਚੁੱਕੀ ਹੈ। ਨੀਰੂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਬਣਾਈ, ਜਿਸ 'ਚ ਉਸ ਨੇ ਕਈ ਪੰਜਾਬੀ ਕਲਾਕਾਰਾਂ ਨੂੰ ਟੈਗ ਕਰ ਮਦਦ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਨੀਰੂ ਬਾਜਵਾ ਨੇ ਉਨ੍ਹਾਂ ਨੂੰ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਰੀਅਨ ਦੀ ਪੋਸਟ ਸ਼ੇਅਰ ਕਰਨ ਨੂੰ ਕਿਹਾ ਸੀ। ਇਸ ਤੋਂ ਬਾਅਦ ਕਈ ਸਿਤਾਰਿਆਂ ਨੇ ਮਦਦ ਦਾ ਹੱਥ ਅਗੇ ਵਧਾਉਂਦੇ ਹੋਏ, ਆਰੀਅਨ ਦੇ ਇਲਾਜ ਲਈ ਸਪੋਟ ਕੀਤੀ ਹੈ।
ਹੁਣ ਇਸ ਲਿਸਟ 'ਚ ਕਪਿਲ ਸ਼ਰਮਾ ਦਾ ਵੀ ਨਾਮ ਜੁੜ ਚੁੱਕਾ ਹੈ। ਕਪਿਲ ਸ਼ਰਮਾ ਨੇ Spinal Muscular Atrophy ਬਿਮਾਰੀ ਦੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਦੱਸਿਆ ਕਿ ਇਹ ਕਿੰਨੀ ਖ਼ਤਰਨਾਕ ਬਿਮਾਰੀ ਹੈ ਤੇ ਇਲਾਜ ਲਈ ਫ਼ੰਡ ਡੋਨੇਟ ਕਰਨ ਦੀ ਵੀ ਉਨ੍ਹਾਂ ਨੇ ਅਪੀਲ ਕੀਤੀ ਹੈ। ਨੀਰੂ ਬਾਜਵਾ ਨੇ ਆਪਣੀ ਇਸ ਪੋਸਟ 'ਚ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਬੱਬੂ ਮਾਨ, ਸੋਨਮ ਬਾਜਵਾ, ਐਮੀ ਵਿਰਕ, ਜਿੱਮੀ ਸ਼ੇਰਗਿੱਲ ਤੇ ਕਪਿਲ ਸ਼ਰਮਾ ਸਮੇਤ ਕਈ ਕਲਾਕਾਰਾਂ ਨੂੰ ਫ਼ੰਡ ਇਕੱਠਾ ਕਰਨ ਲਈ ਮਦਦ ਮੰਗੀ ਸੀ।