ਨਵੀਂ ਦਿੱਲੀ: ਭਾਰਤ 'ਚ ਕੋਰੋਨਾਵਾਇਰਸ ਦੀ ਦਸਤਕ ਦੇ 6 ਮਹੀਨੇ ਪੂਰੇ ਹੋ ਗਏ ਹਨ। ਛੇ ਮਹੀਨਿਆਂ ਬਾਅਦ ਵੀ ਦੇਸ਼ 'ਚ ਕੋਰੋਨਾ ਮਾਮਲਿਆਂ 'ਚ ਰਿਕਾਰਡ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ 52 ਹਜ਼ਾਰ ਤੋਂ ਵੱਧ ਕੋਰੋਨਾ ਕੇਸਾਂ ਵਿੱਚ ਵਾਧਾ ਹੋਇਆ ਹੈ। ਕੋਰੋਨਾ ਮਰੀਜ਼ਾਂ ਦੀ ਗਿਣਤੀ ਅਨੁਸਾਰ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਪ੍ਰਭਾਵਤ ਦੇਸ਼ ਹੈ।


ਕੋਰੋਨਾ ਦੀ ਨਵੀਂ ਰਿਸਰਚ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ! 9 ਦਿਨ ਬਾਅਦ ਕੋਰੋਨਾ ਫੈਲਣ ਦਾ ਖ਼ਤਰਾ ਨਹੀਂ

ਇਸ ਤੋਂ ਪਹਿਲਾਂ 27 ਜੁਲਾਈ ਨੂੰ ਸਭ ਤੋਂ ਵੱਧ 49,931 ਕੇਸ ਦਰਜ ਹੋਏ ਸੀ। ਇਸ ਦੇ ਨਾਲ ਹੀ 24 ਘੰਟਿਆਂ 'ਚ 775 ਮੌਤਾਂ ਹੁੰਦੀਆਂ ਹਨ, ਇਹ ਗਿਣਤੀ ਬ੍ਰਾਜ਼ੀਲ, ਅਮਰੀਕਾ ਤੇ ਮੈਕਸੀਕੋ ਤੋਂ ਬਾਅਦ ਦੁਨੀਆ 'ਚ ਸਭ ਤੋਂ ਵੱਧ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪੀੜਤ ਲੋਕਾਂ ਦੀ ਕੁੱਲ ਗਿਣਤੀ 16 ਲੱਖ ਦੇ ਕਰੀਬ ਹੋ ਗਈ ਹੈ। ਉੱਥੇ ਹੀ ਲਗਪਗ 35 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

International Friendship Day 2020: ਕੀ ਤੁਸੀਂ ਜਾਣਦੇ ਹੋ ਫਰੈਂਡਸ਼ਿਪ ਡੇਅ ਦਾ ਇਤਿਹਾਸ?

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਹੁਣ ਤੱਕ 15 ਲੱਖ 83 ਹਜ਼ਾਰ 792 ਵਿਅਕਤੀ ਕੋਰੋਨਾ ਨਾਲ ਪੀੜਤ ਹੋਏ ਹਨ। ਇਨ੍ਹਾਂ 'ਚੋਂ 34,968 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 10 ਲੱਖ 20 ਹਜ਼ਾਰ 582 ਲੋਕ ਵੀ ਠੀਕ ਹੋ ਚੁੱਕੇ ਹਨ। ਹਸਪਤਾਲ 'ਚ ਪੰਜ ਲੱਖ 28 ਹਜ਼ਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਯਾਨੀ ਦੇਸ਼ 'ਚ ਇਸ ਸਮੇਂ 33.35% ਐਕਟਿਵ ਕੇਸ ਹਨ, 64.43% ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ ਅਤੇ 2.20% ਆਪਣੀ ਜਾਨ ਗੁਆ ਚੁਕੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ