ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਲੋਕਸਭਾ ਮੈਂਬਰ ਹੇਮਾ ਮਾਲਿਨੀ ਨੇ ਸੋਮਵਾਰ ਇਕ ਵੀਡੀਓ ਕਲਿੱਪ ਜਾਰੀ ਕਰਦਿਆਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਭਕਾਰੀ ਦੱਸਦਿਆਂ ਅੰਦੋਲਨਕਾਰੀ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਸਮਾਪਤ ਕਰਨ ਦੀ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ।
ਹੇਮਾ ਨੇ, 'ਜੈ ਜਵਾਨ-ਜੈ ਕਿਸਾਨ ਤੋਂ ਆਪਣਾ ਸੰਦੇਸ਼ ਸੁਰੂ ਕਰਦਿਆਂ ਕਿਹਾ ਜਿਵੇਂ ਜਵਾਨ ਇਸ ਦੇਸ਼ ਦੀ ਰੱਖਿਆ ਕਰਦਾ ਹੈ, ਉਵੇਂ ਹੀ ਕਿਸਾਨ ਸਾਨੂੰ ਅੰਨ ਦਿੰਦਾ ਹੈ। ਸਾਡੀ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਬੀਤੇ ਛੇ ਸਾਲਾਂ ਦੌਰਾਨ ਦੇਸ਼ ਦੇ ਕਿਸਾਨਾਂ ਨੂੰ ਖੁਸ਼ਹਾਲੀ ਵੱਲ ਲਿਜਾਣ ਲਈ ਅਨੇਕਾਂ ਕਦਮ ਚੁੱਕੇ ਹਨ।'
ਹੇਮਾ ਨੇ ਮੋਦੀ ਦਾ ਧੰਨਵਾਦ ਕੀਤਾ
ਉਨ੍ਹਾਂ ਦਾਅਵਾ ਕੀਤਾ ਕਿ ਖੇਤੀ ਸੁਧਾਰ ਕਾਨੂੰਨਾਂ ਨੇ ਹੀ ਕਿਸਾਨਾਂ ਨੂੰ ਬਿਹਤਰ ਵਿਕਲਪ ਦਿੱਤੇ ਹਨ। ਜਿੱਥੇ ਸਹੀ ਭਾਅ ਮਿਲੇ ਕਿਸਾਨ ਉੱਥੇ ਆਪਣੀ ਫ਼ਸਲ ਵੇਚ ਸਕਦੇ ਹਨ। ਉਨ੍ਹਾਂ ਕਿਹਾ ਦੇਸ਼ ਦੇ ਕਿਸਾਨਾਂ ਨੂੰ ਅੱਜ ਖੇਤੀ ਸੁਧਾਰ ਜ਼ਰੀਏ ਜ਼ਿਆਦਾ ਅਧਿਕਾਰ ਮਿਲ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਦੇ ਸ਼ੁਕਰਗੁਜ਼ਾਰ ਹਾਂ। ਨਵੇਂ ਖੇਤੀ ਕਾਨੂੰਨ ਜਿੱਥੇ ਖੇਤੀ ਖੇਤਰ ਦਾ ਕਾਇਆ ਕਲਪ ਕਰਨਗੇ ਉੱਥੇ ਕਿਸਾਨਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੇਮਾ ਮਾਲਿਨੀ ਨੇ ਖੇਤੀ ਕਾਨੂੰਨਾਂ ਨੂੰ ਦੱਸਿਆ ਕਿਸਾਨਾਂ ਲਈ ਲਾਹੇਵੰਦ, ਮੋਦੀ ਨੂੰ ਕਿਹਾ ਧੰਨਵਾਦ
ਏਬੀਪੀ ਸਾਂਝਾ
Updated at:
29 Dec 2020 06:24 AM (IST)
ਹੇਮਾ ਨੇ, 'ਜੈ ਜਵਾਨ-ਜੈ ਕਿਸਾਨ ਤੋਂ ਆਪਣਾ ਸੰਦੇਸ਼ ਸੁਰੂ ਕਰਦਿਆਂ ਕਿਹਾ ਜਿਵੇਂ ਜਵਾਨ ਇਸ ਦੇਸ਼ ਦੀ ਰੱਖਿਆ ਕਰਦਾ ਹੈ, ਉਵੇਂ ਹੀ ਕਿਸਾਨ ਸਾਨੂੰ ਅੰਨ ਦਿੰਦਾ ਹੈ।
- - - - - - - - - Advertisement - - - - - - - - -