ਸਾਰੇ ਖੇਤਰਾਂ ਦੀ ਤਰ੍ਹਾਂ ਇਹ ਸਾਲ ਭਾਰਤੀ ਫ਼ਿਲਮ ਇੰਡਸਟਰੀ ਲਈ ਵੀ ਬਹੁਤ ਮੁਸ਼ਕਿਲ ਭਰਿਆ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਲੌਕਡਾਊਨ 'ਚ ਨਿਰਮਾਣ ਰੁਕ ਗਏ। ਸਿਨੇਮਾ ਘਰਾਂ ਦੇ ਦਰਵਾਜ਼ੇ ਬੰਦ ਹੋ ਗਏ। ਜਿਸ ਨਾਲ ਹਜ਼ਾਰਾਂ ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਤੇ ਇਸ ਉਦਯੋਗ ਨਾਲ ਜੁੜੇ ਹਜ਼ਾਰਾਂ ਲੋਕ ਬੇਘਰ ਹੋ ਗਏ।


ਕੋਰੋਨਾ ਵਾਇਰਸ ਮਹਾਮਾਰੀ ਨੇ ਇਸ ਉਦਯੋਗ ਲਈ ਸਾਲ 2020 'ਚ ਵੱਡੀਆਂ ਚੁਣੌਤੀਆਂ ਲਿਆਂਦੀਆਂ। ਜਿਸ ਨਾਲ ਮਨੋਰੰਜਨ ਇੰਡਸਟਰੀ ਪੂਰੀ ਤਰ੍ਹਾਂ ਠਹਿਰ ਗਈ। ਹਾਲਾਂਕਿ ਕਿੰਨਾ ਨੁਕਸਾਨ ਹੋਇਆ ਇਸਦੇ ਕੋਈ ਸਟੀਕ ਅੰਕੜੇ ਨਹੀਂ। ਪਰ ਕੁਝ ਅੰਦਰੂਨੀ ਸੂਤਰਾਂ ਦਾ ਅਨੁਮਾਨ ਹੈ ਕਿ 1500 ਕਰੋੜ ਰੁਪਏ ਤੋਂ ਲੈਕੇ ਹਜ਼ਾਰਾਂ ਕਰੋੜ ਰੁਪਏ ਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਸਿੰਗਲ ਸਕ੍ਰੀਨ ਥੀਏਟਰ ਨੂੰ ਮਹੀਨੇ ਦਾ 25 ਤੋਂ 75 ਲੱਖ ਰੁਪਏ ਵਿਚਾਲੇ ਨੁਕਸਾਨ ਹੋਇਆ।

ਟ੍ਰੇਡ ਐਨਾਲਿਸਟ ਨੇ ਦਿੱਤੀ ਜਾਣਕਾਰੀ:

ਟ੍ਰੇਡ ਐਨਾਲਿਸਟ ਅਮੂਲ ਮੋਹਨ ਦੇ ਮੁਤਾਬਕ, 'ਇਕ ਸਾਲ 'ਚ ਕਰੀਬ 200 ਹਿੰਦੀ ਫ਼ਿਲਮਾਂ ਬਣਦੀਆਂ ਹਨ। ਬਾਲੀਵੁੱਡ ਦੀ ਸਾਲਾਨਾ ਬੌਕਸ ਆਫਿਸ ਕਮਾਈ 3,000 ਕਰੋੜ ਰੁਪਏ ਤੋਂ ਕੁਝ ਜ਼ਿਆਦਾ ਹੁੰਦੀ ਹੈ।' ਇਕ ਇੰਟਰਵਿਊ 'ਚ ਉਨ੍ਹਾਂ ਕਿਹਾ, 'ਹਾਲਾਂਕਿ ਇਹ ਸਾਲ ਕੁਝ ਵੱਖ ਰਿਹਾ ਹੈ ਤੇ ਚੀਜ਼ਾਂ ਯੋਜਨਾ ਦੇ ਮੁਤਾਬਕ ਨਹੀਂ ਹੋਈਆਂ।'

ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋ ਰਹੀਆਂ ਫਿਲਮਾਂ

ਇਹ ਦੋਹਰੀ ਮੁਸ਼ਕਿਲ ਦੀ ਘੜੀ ਹੈ। ਇਕ ਪਾਸੇ ਜਿੱਥੇ ਫਿਲਮਾਂ ਜਾ ਹੋਰ ਸਮੱਗਰੀ ਦਾ ਪ੍ਰਦਰਸ਼ਨ ਜਾਂ ਤਾਂ ਟਾਲਨਾ ਪੈ ਰਿਹਾ ਹੈ ਜਾਂ ਮਜਬੂਰੀ ਵੱਸ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾ ਰਹੀ ਹੈ ਉੱਥੇ ਹੀ 9 ਮਹੀਨਿਆਂ ਬਾਅਦ ਕਈ ਸੂਬਿਆਂ 'ਚ ਸਿਨੇਮਾਘਰ ਖੁੱਲ੍ਹ ਤਾਂ ਗਏ ਹਨ ਪਰ ਅਜੇ ਵੀ ਲੋਕ ਫ਼ਿਲਮ ਦੇਖਣ ਜਾਣ ਤੋਂ ਕਿਨਾਰਾ ਕਰ ਰਹੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ