Shah Rukh Khan First Movie: ਸ਼ਾਹਰੁਖ ਖਾਨ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸੇ ਸਾਲ ਸ਼ਾਹਰੁਖ ਖਾਨ ਨੇ 'ਪਠਾਨ' ਫਿਲਮ ਨਾਲ ਬਾਲੀਵੁੱਡ 'ਚ ਧਮਾਕੇਦਾਰ ਵਾਪਸੀ ਕੀਤੀ ਹੈ। ਹੁਣ ਉਹ ਆਪਣੀ ਫਿਲਮ 'ਜਵਾਨ' ਕਰਕੇ ਖੂਬ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ ਕਿਹੜੀ ਸੀ ਅਤੇ ਉਨ੍ਹਾਂ ਨੂੰ ਬਾਲੀਵੁੱਡ 'ਚ ਪਹਿਲਾ ਚਾਂਸ ਕਿਸ ਨੇ ਦਿੱਤਾ ਸੀ। ਤਾਂ ਆਓ ਤੁਹਾਨੂੰ ਦੱਸਦੇ ਹਾਂ:
ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਹਰੁਖ ਖਾਨ ਦੀ ਪਹਿਲੀ ਫਿਲਮ 'ਦੀਵਾਨਾ' ਸੀ। ਕਿਉਂਕਿ ਉਹ ਫਿਲਮ ਪਹਿਲਾਂ ਰਿਲੀਜ਼ ਹੋਈ ਸੀ। ਪਰ ਇੱਥੇ ਤੁਹਾਡੀ ਨਾਲੇਜ ਗਲਤ ਹੈ। ਅਸੀਂ ਤੁਹਾਨੂੰ ਦੱਸ ਦਈਏ ਕਿ ਭਾਵੇਂ 'ਦੀਵਾਨਾ' ਫਿਲਮ ਪਹਿਲਾਂ ਰਿਲੀਜ਼ ਹੋਈ, ਪਰ ਅਸਲ 'ਚ ਤਾਂ 'ਦਿਲ ਆਸ਼ਨਾ ਹੈ' ਸ਼ਾਹਰੁਖ ਖਾਨ ਦੀ ਪਹਿਲੀ ਫਿਲਮ ਮੰਨੀ ਜਾਂਦੀ ਹੈ, ਕਿਉਂਕਿ ਸ਼ਾਹਰੁਖ ਨੇ ਪਹਿਲਾਂ ਇਹੀ ਫਿਲਮ ਸਾਈਨ ਕੀਤੀ ਸੀ। ਇਹ ਫਿਲਮ ਹੇਮਾ ਮਾਲਿਨੀ ਬਣਾ ਰਹੀ ਸੀ। ਤੇ ਉਨ੍ਹਾਂ ਨੂੰ ਆਪਣੀ ਫਿਲਮ ਲਈ ਨਵੇਂ ਚਿਹਰੇ ਦੀ ਤਲਾਸ਼ ਸੀ।
ਉਸ ਸਮੇਂ ਸ਼ਾਹਰੁਖ ਖਾਨ 'ਫੌਜੀ' ਸੀਰੀਅਲ 'ਚ ਕੰਮ ਕਰ ਰਹੇ ਸੀ। ਉਹ ਕੈਪਟਨ ਅਭਿਮੰਨਿਊ ਦੀ ਭੂਮਿਕਾ 'ਚ ਕਾਫੀ ਮਸ਼ਹੂਰ ਹੋ ਗਏ ਸੀ। ਹੇਮਾ ਮਾਲਿਨੀ ਨੇ ਮੁੰਬਈ ਤੋਂ ਉਨ੍ਹਾਂ ਨੂੰ ਫੋਨ ਕੀਤਾ। ਉਸ ਸਮੇਂ ਸ਼ਾਹਰੁਖ ਦਿੱਲੀ ਹੁੰਦੇ ਸੀ। ਹੇਮਾ ਮਾਲਿਨੀ ਨੇ ਸ਼ਾਹਰੁਖ ਖਾਨ ਨੂੰ ਫੋਨ 'ਤੇ ਫਿਲਮ 'ਚ ਕੰਮ ਕਰਨ ਦਾ ਆਫਰ ਦਿੱਤਾ ਸੀ।
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਪਿਛਲੇ 31 ਸਾਲਾਂ ਤੋਂ ਬਾਲੀਵੁੱਡ 'ਤੇ ਰਾਜ ਕਰ ਰਹੇ ਹਨ। ਪੂਰੀ ਦੁਨੀਆ 'ਚ ਸ਼ਾਹਰੁਖ ਖਾਨ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਪਿਆਰ ਨਾਲ ਕਿੰਗ ਖਾਨ ਕਹਿੰਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਜਲਦ ਹੀ 'ਜਵਾਨ' ਫਿਲਮ 'ਚ ਐਕਟਿੰਗ ਕਰਦੇ ਨਜ਼ਰ ਆਉਣਗੇ।