ਮੁੰਬਈ: ਸੁਨੀਲ ਸ਼ੈੱਟੀ, ਅਕਸ਼ੈ ਕੁਮਾਰ ਅਤੇ ਪਰੇਸ਼ ਰਾਵਲ ਦੀ ਤਿਕੜੀ ਜਲਦੀ ਹੀ ਆਪਣੀ ਸੁਪਰਹਿੱਟ ਫ਼ਿਲਮ ‘ਹੇਰਾ ਫੇਰੀ’ ਦਾ ਸਿਕੁਅਲ ਲੈ ਕੇ ਆ ਰਹੀ ਹੈ। ਫੈਨਸ ਨੂੰ ਜਲਦੀ ਹੀ ਫੇਵਰੇਟ ਰਾਜੂ, ਸ਼ਿਆਮ ਅਤੇ ਬਾਬੂਰਾਓ ਸਿਲਵਰ ਸਕਰੀਨ ‘ਤੇ ਨਜ਼ਰ ਆਉਣਗੇ। ਇਹ ‘ਹੇਰੀ ਫੇਰੀ’ ਸੀਰੀਜ਼ ਦੀ ਤੀਜੀ ਫ਼ਿਲਮ ਹੋਵੇਗੀ।
ਫ਼ਿਲਮ ਦੀ ਲੰਬੇ ਸਮੇਂ ਤੋਂ ਤਿਆਰੀ ਚਲ ਰਹੀ ਸੀ ਪਰ ਕਿਸੇ ਨਾਲ ਕਿਸੇ ਗੱਲ ਕਰਕੇ ਫ਼ਿਲਮ ਸ਼ੁਰੂ ਨਹੀਂ ਹੋ ਪਾ ਰਹੀ ਸੀ ਹੁਣ ਲੱਗਦਾ ਹੈ ਕਿ ਫ਼ਿਲਮ ਟ੍ਰੈਕ ‘ਤੇ ਲੌਟ ਰਹੀ ਹੈ। ਹੁਣ ਫੈਨਸ ਦਾ ਇੰਤਜ਼ਾਰ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਫ਼ਿਲਮ ਦੀ ਸਕ੍ਰਿਪਟ ਲੌਕ ਕਰ ਦਿੱਤੀ ਗਈ ਹੈ। ਇਸ ਨੂੰ ਇੰਦਰ ਕੁਮਾਰ ਡਾਇਰੈਕਟ ਕਰਨਗੇ।
ਇੰਦਰ ਕੁਮਾਰ ਸਕ੍ਰਿਪਟ ‘ਤੇ ਪਿਛਲੇ ਸਾਲ ਤੋਂ ਕੰਮ ਕਰ ਰਹੇ ਹਨ ਅਤੇ ਇਸ ਦੇ ਪਹਿਲੇ ਹਿੱਸੇ ਦੀ ਕਹਾਣੀ ਨੂੰ ਫਾਈਨਲ ਕਰ ਲਿਆ ਗਿਆ ਹੈ ਜਦਕਿ ਦੂਜੇ ਹਿੱਸੇ ‘ਚ ਕੁਝ ਬਦਲਾਅ ਕਰਨੇ ਬਾਕੀ ਹਨ। ‘ਹੇਰਾਫੇਰੀ’ ਨੂੰ ਲੈ ਕੇ ਟੀਮ ਕਿਸੇ ਤਰ੍ਹਾਂ ਦੀ ਜਲਬਾਜ਼ੀ ਨਹੀਂ ਕਰਨਾ ਚਾਹੁੰਦੀ। ਕਿਉਂਕਿ ਇਹ ਫ੍ਰੈਂਚਾਈਜ਼ੀ ਕਾਫੀ ਵੱਡੀ ਹੈ ‘ਤੇ ਟੀਮ ਕਹਾਣੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੀ।
‘ਹੇਰਾ ਫੇਰੀ-3’ ਇਸੇ ਸਾਲ ਦੀ ਆਖਰ ਤਕ ਫਲੌਰ ‘ਤੇ ਆ ਜਾਵੇਗੀ।