ਨਵੀਂ ਦਿੱਲੀ: ਘਰੇਲੂ ਰਸੋਈ ਗੈਸ ਦੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤਾਂ ਘੱਟ ਗਈਆਂ ਹਨ। ਵੀਰਵਾਰ ਨੂੰ ਸਬਸਿਡੀ ਵਾਲਾ ਅਤੇ ਗੈਰ-ਸਬਸਿਡੀ ਵਾਲਾ ਸਿਲੰਡਰ ਦੋਵੇਂ ਸਸਤੇ ਹੋ ਗਏ ਹੋ। ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 1.46 ਰੁਪਏ ਅਤੇ ਗੈਰ-ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 30 ਰੁਪਏ ਘੱਟ ਗਈਆਂ ਹਨ।
ਕੰਪਨੀਆਂ ਨੇ ਰਸੋਈ ਗੈਸ ਦੀ ਕੀਮਤਾਂ ਇੱਕ ਮਹੀਨੇ ‘ਚ ਲਗਾਤਾਰ ਤਿੰਨ ਵਾਰ ਘੱਟ ਕੀਤੀਆਂ ਹਨ। ਇਸ ਦਾ ਕਾਰਨ ਹੈ ਬਾਲਣ ‘ਤੇ ਕਰ ਘੱਟ ਹੋਣਾ। ਦੇਸ਼ ਦੀ ਸਭ ਤੋਂ ਵੱਡੀ ਰਸੋਈ ਗੈਸ ਕੰਪਨੀ ਇੰਡੀਅਨ ਆਈਲ ਨੇ ਇੱਕ ਬਿਆਨ ‘ਚ ਕਿਹਾ ਕਿ ਬੁਧਵਾਰ ਦੀ ਰਾਤ ਤੋਂ ਦਿੱਲੀ ‘ਚ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਗੈਸ ਸਿਲੰਡਰ ਦੀ ਕੀਮਤ 493.53 ਰੁਪਏ ਹੋ ਜਾਵੇਗਾ ਜੋ ਹੁਣ 494.99 ਰੁਪਏ ਹੈ।
ਇਸੇ ਤਰ੍ਹਾਂ ਗੈਰ-ਸਬਸਿਡੀ ਵਾਲਾ ਸਿਲੰਡਰ ਜਿਸ ਦੀ ਕੀਮਤ 30 ਰੁਪਏ ਘੱਟਣ ਤੋਂ ਬਾਅਦ 659 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਇਸ ਤੋਂ ਪਹਿਲਾ ਜਨਵਰੀ ‘ਚ ਸਬਸਿਡੀ ਵਾਲੇ ਸਿਲੰਡਰ ਦੀ ਕੀਮਤਾਂ 6.52 ਰੁਪਏ ਅਤੇ 5.91 ਰੁਪਏ ਘੱਟਾਈ ਗਈ ਸੀ।
ਐਲਪੀਜੀ ਦੀ ਕੀਮਤਾਂ ‘ਚ ਕਮੀ ਦਾ ਮੁੱਖ ਕਾਰਨ ਅੰਤਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ ਘੱਟਣਾ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਸਥਿਤੀ ਮਜਬੂਤ ਹੋਣਾ ਹੈ।