ਸੋਨੀਪਤ: ਸਥਾਨਕ ਅਦਾਲਤ ਨੇ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਬਿਆਨ ਬਦਲਣ ਵਾਲੀ ਲੜਕੀ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦਿੱਲੀ ਦੀ ਵਿਦਿਆਰਥਣ ਨੇ ਭਗਤ ਸਿੰਘ ਯੂਨੀਵਰਸਿਟੀ ਖਾਨਪੁਰ ਵਿੱਚ ਪੜ੍ਹਦੇ ਸਮੇਂ 2012 ਵਿੱਚ ਖਾਨਪੁਰ ਕਲਾਂ ਦੇ ਤਿੰਨ ਲੜਕਿਆਂ ਉੱਤੇ ਬਲਾਕਤਾਰ ਦੇ ਇਲਜ਼ਾਮ ਲਾਏ ਸੀ।
ਇਸ ਪਿੱਛੋਂ ਅਦਾਲਤ ਵਿੱਚ ਲੜਕੀ ਨੇ ਤਿੰਨਾਂ ਨੌਜਵਾਨਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਫਿਰ ਵੀ ਤਿੰਨਾਂ ਵਿੱਚੋਂ ਇੱਕ ਨੌਜਵਾਨ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ।
ਅਦਾਲਤ ਵਿੱਚ ਬਿਆਨ ਬਦਲਣ ਵਾਲੀ ਇਸ ਲੜਕੀ ਖਿਲਾਫ ਧਾਰਾ 193 ਦੇ ਤਹਿਤ ਏਸੀਜੇਐਮ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਸੀ। ਏਸੀਜੇਐਮ ਨਿਸ਼ਾਂਤ ਸ਼ਰਮਾ ਦੀ ਅਦਾਲਤ ਨੇ ਲੜਕੀ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਸਜ਼ਾ ਤੋਂ ਇਲਾਵਾ ਅਦਾਲਤ ਨੇ ਲੜਕੀ ਨੂੰ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਵੀ ਲਾਇਆ ਹੈ। ਜ਼ੁਰਮਾਨਾ ਦੇ ਭੁਗਤਾਨ ਨਾ ਕਰਨ ’ਤੇ ਲੜਕੀ ਨੂੰ 6 ਮਹੀਨਿਆਂ ਦੀ ਹੋਰ ਸਜ਼ਾ ਭੁਗਤਣੀ ਪਏਗੀ।