ਮੁੰਬਈ: ਕਾਮੇਡੀ ਸਟਾਰ ਸੁਨੀਲ ਗ੍ਰੋਵਰ ਨੇ ਕਪਿਲ ਨੂੰ ਪੂਰੀ ਟੱਕਰ ਦੇਣ ਦੀ ਪਲਾਨਿੰਗ ਕਰ ਲੀ ਹੈ। ਕਾਫੀ ਦਿਨ ਪਹਿਲਾਂ ਤੋਂ ਖ਼ਬਰਾਂ ਸੀ ਕਿ ਸੁਨੀਲ ਜਲਦੀ ਹੀ ਆਪਣਾ ਵੱਖਰਾ ਟੀਵੀ ਸ਼ੋਅ ਲੈ ਕੇ ਆ ਰਹੇ ਹਨ। ਸੁਨੀਲ ਜਲਦੀ ਹੀ ‘ਕਾਨਪੁਰ ਵਾਲੇ ਖੁਰਾਨਾਜ਼’ ਸ਼ੋਅ ਨਾਲ ਵਾਪਸੀ ਕਰ ਰਹੇ ਹਨ ਜਿਸ ਨੂੰ ਸਟਾਰ ਪਲੱਸ ‘ਤੇ ਆਨ-ਏਅਰ ਕੀਤਾ ਜਾਵੇਗਾ।

ਹੁਣ ਇਸ ਸ਼ੋਅ ਦੇ ਸੈੱਟ ਤੋਂ ਇੱਕ ਫੋਟੋ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀਆਂ ਹਨ। ਟੀਵੀ ਸ਼ੋਅ ਦੇ ਸੈੱਟ ਤੋਂ ਪਹਿਲੀ ਤਸਵੀਰ ‘ਚ ਸ਼ੋਅ ਦੀ ਪੂਰੀ ਕਾਸਟ ਨਜ਼ਰ ਆ ਰਹੀ ਹੈ ਤੇ ਤਸਵੀਰ ਨੂੰ ਖੁਦ ਸੁਨੀਲ ਗ੍ਰੋਵਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।


ਇਸ ਸ਼ੋਅ ਦੀ ਖਾਸ ਗੱਲ ਹੈ ਕਿ ਇਸ ਦੀ ਸਟਾਰ-ਕਾਸਟ ‘ਚ ਸੁਨੀਲ ਨਾਲ ਕੁਣਾਲ ਖੇਮੂ, ਅਲੀ ਅਸਗਰ, ਉਪਾਸਨਾ ਸਿੰਘ, ਅਦਾ ਖ਼ਾਨ ਤੇ ਸੁਗੰਧਾ ਮਿਸ਼ਰਾ ਵੀ ਹਨ। ਸ਼ੋਅ 2018 ਦੇ ਰਾਊਂਡ ਅੱਪ ਲਈ ਸ਼ੁਰੂ ਹੋ ਰਿਹਾ ਹੈ, ਜਿਸ ‘ਚ ਕਈ ਸੈਲੇਬ੍ਰਿਟੀਜ਼ ਆਉਣਗੇ।



ਇਸ ਤੋਂ ਪਹਿਲਾਂ ਖ਼ਬਰ ਤਾਂ ਇਹ ਵੀ ਆਈ ਸੀ ਕਿ ਸ਼ੋਅ ਦੇ ਪਹਿਲੇ ਗੈਸਟ ਰਣਵੀਰ ਸਿੰਘ ਤੇ ਰੋਹਿਤ ਸ਼ੈਟੀ ਹੋ ਸਕਦੇ ਹਨ। ਵਿਆਹ ਦੀ ਰਿਸੈਪਸ਼ਨ ਕਰਨ ਤੋਂ ਬਾਅਦ ‘ਸਿੰਬਾ’ ਸਟਾਰ ਰਣਵੀਰ ਫੇਰ ਕੰਮ ‘ਤੇ ਇਸ ਸ਼ੋਅ ਦੀ ਸ਼ੂਟਿੰਗ ਨਾਲ ਵਾਪਸੀ ਕਰਨਗੇ। ਬੱਸ ਹੁਣ ਇੰਤਜ਼ਾਰ ਹੈ ਤਾਂ ਸ਼ੋਅ ਦੇ ਆਨ-ਏਅਰ ਹੋਣ ਦਾ।