ਲਖਨਊ: ਦਿੱਲੀ ਤੋਂ ਲਖਨਊ ਮੁਰੰਮਤ ਲਈ ਜਾ ਰਹੀ ਟ੍ਰੇਨ ਦੇ ਧਮੌਰਾ ਰੇਲਵੇ ਸਟੇਸ਼ਨ ਕੋਲ ਬੁੱਧਵਾਰ ਰਾਤ ਅਚਾਨਕ ਸੱਤ ਡੱਬੇ ਤੇ ਗਾਰਡ ਕੋਚ ਪਟੜੀ ਤੋਂ ਉੱਤਰ ਗਏ। ਗਾਰਡ ਸਤੀਸ਼ ਇਸ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਮੁਰਾਦਾਬਾਦ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਕੋਚ ਖਾਲੀ ਹੋਣ ਕਾਰਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਜਾਨੀ ਨੁਸਕਾਨ ਤਾਂ ਨਹੀਂ ਪਰ ਇਸ ਹਾਦਸੇ ਵਿੱਚ ਰੇਲਵੇ ਨੂੰ ਕਾਫੀ ਨੁਕਸਾਨ ਹੋਇਆ ਹੈ। ਬਰੇਲੀ ਤੇ ਮੁਰਾਦਾਬਾਦ ਦੀ ਰੈਸਕਿਊ ਟੀਮ ਮੌਕੇ ‘ਤੇ ਪਹੁੰਚੀ। ਇਸ ਹਾਦਸੇ ਕਾਰਨ ਰੇਲ ਆਵਾਜਾਈ ਬੰਦ ਹੋ ਗਈ ਹੈ।
ਡੀਆਰਐਮ ਮੁਰਾਦਾਬਾਦ ਸ਼ੈਲੇਂਦਰ ਸ਼੍ਰੀਵਾਸਤਵ ਨੇ ਦੱਸਿਆ ਕਿ ਖਾਲੀ ਕੋਚ ਟ੍ਰੇਨ ਬਰੇਲੀ ਤੋਂ ਮੁਰਾਦਾਬਾਦ ਲਈ ਜਾ ਰਹੀ ਸੀ। ਰਾਤ ਸਾਢੇ 11 ਵਜੇ ਧਮੌਰਾ ਰੇਲਵੇ ਸਟੇਸ਼ਨ ਕੋਲ ਦੁਗਨਪੁਰ ਪਿੰਡ ਕੋਲ ਅਚਾਨਕ ਰੇਲ ਦੇ ਡੱਬੇ ਪਟੜੀ ਤੋਂ ਉੱਤਰ ਗਏ। ਦਿੱਲੀ ਤੋਂ ਬਰੇਲੀ ਤੇ ਲਖਨਊ ਦਾ ਰੂਟ ਅਜੇ ਬਦਲ ਦਿੱਤਾ ਗਿਆ ਹੈ। ਇਸ ਹਾਦਸੇ ਦਾ ਕਾਰਨ ਪਟੜੀ ਦਾ ਕ੍ਰੈਕ ਹੋਣਾ ਦੱਸਿਆ ਜਾ ਰਿਹਾ ਹੈ। ਸ਼ੈਲੇਂਦਰ ਨੇ ਕਿਹਾ ਇਸ ਹਾਦਸੇ ਦਾ ਹੋਰ ਵੀ ਕਾਰਨ ਹੋ ਸਕਦਾ ਹੈ ਜਿਸ ਦੀ ਜਾਂਚ ਹੋ ਰਹੀ ਹੈ।