ਇਸ ਸਬੰਧੀ ਅਮਰ ਅਬਦੁੱਲਾ ਨੇ ਟਵੀਟ ਕੀਤਾ ਹੈ ਕਿ ਨੈਸ਼ਨਲ ਕਾਨਫਰੰਸ ਪਿਛਲੇ 5 ਮਹੀਨਿਆਂ ਤੋਂ ਜੰਮੂ-ਕਸ਼ਮੀਰ ਵਿਧਾਨ ਸਧਾ ਨੂੰ ਭੰਗ ਕਰਨ ਦੀ ਮੰਗ ਕਰ ਰਹੀ ਸੀ ਤੇ ਹੁਣ ਇਹ ਸੰਜੋਗ ਨਹੀਂ ਹੋ ਸਕਦਾ ਕਿ ਜਿਵੇਂ ਹੀ ਮਹਿਬੂਬਾ ਮੁਫਤੀ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਉਸ ਦੇ ਚੰਦ ਮਿੰਟਾਂ ਬਾਅਦ ਵਿਧਾਨ ਸਭਾ ਭੰਗ ਕਰ ਦਿੱਤੀ ਗਈ।
ਹੁਣ ਜਦੋਂ ਵਿਧਾਨ ਸਭਾ ਹੀ ਭੰਗ ਹੋ ਗਈ ਹੈ ਤਾਂ ਸੂਬੇ ਵਿੱਚ ਕਿਸੇ ਨੂੰ ਸਰਕਾਰ ਬਣਾਉਣ ਦਾ ਮੌਕਾ ਨਹੀਂ ਮਿਲੇਗਾ। ਅਜਿਹੇ ਵਿੱਚ ਪੀਡੀਪੀ ਨੇ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਮੌਕਾ ਮਿਲਦਾ ਤੋਂ ਉਹ ਸਰਕਾਰ ਬਣਾਉਣ ਲਈ ਜ਼ਰੂਰੀ ਨੰਬਰ ਹਾਸਲ ਕਰ ਸਕਦੇ ਸੀ।