ਰਾਜ ਵਿਧਾਨ ਸਭਾ ਵਿੱਚ ਪੀਡੀਪੀ ਦੀਆਂ 28, ਨੈਸ਼ਨਲ ਕਾਨਫਰੰਸ ਦੀਆਂ 15 ਤੇ ਕਾਂਗਰਸ ਦੀਆਂ 12 ਸੀਟਾਂ ਹਨ। 87 ਮੈਂਬਰੀ ਸਦਨ ਵਿੱਚ ਤਿੰਨਾਂ ਪਾਰਟੀਆਂ ਕੋਲ 55 ਮੈਂਬਰ ਹਨ ਜਦਕਿ ਸਰਕਾਰ ਬਣਾਉਣ ਲਈ 44 ਮੈਂਬਰਾਂ ਦੀ ਜ਼ਰੂਰਤ ਹੁੰਦੀ ਹੈ। ਸੀਨੀਅਰ ਪੀਡੀਪੀ ਲੀਡਰ ਤੇ ਸਾਬਕਾ ਵਿੱਤ ਮੰਤਰੀ ਅਲਤਾਫ ਬੁਖਾਰੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਅਲਤਾਫ ਬੁਖਾਰੀ ਨੇ ਕਿਹਾ ਕਿ ਬੀਜੇਪੀ ਨੂੰ ਕਿਨਾਰੇ ਰੱਖ ਕੇ ਉਹ ਇੱਕਜੁੱਟ ਹੋ ਕੇ ਸਰਕਾਰ ਬਣਾਉਣਗੇ। ਇਸ ਦਾ ਮਤਲਬ ਇਹ ਹੋਇਆ ਕਿ ਇਸ ਵਾਰ ਕਸ਼ਮੀਰ ਵਿੱਚ ਨਵੇਂ ਗਠਜੋੜ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਤੇ ਅਮਰ ਅਬਦੁੱਲਾ ਦੀ ਪਾਰਟੀ ਨੇ ਸਰਕਾਰ ਬਣਾਉਣ ਲਈ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ।
ਯਾਦ ਰਹੇ ਕਿ ਬੀਜੇਪੀ ਨੇ ਪੀਡੀਪੀ ਤੋਂ ਸਮਰਥ ਵਾਪਸ ਲੈ ਲਿਆ ਸੀ ਜਿਸ ਦੀ ਵਜ੍ਹਾ ਕਰਕੇ ਮਹਿਬੂਬਾ ਮੁਫਤੀ ਦੀ ਸਰਕਾਰ ਡਿੱਗ ਗਈ ਸੀ। ਬੀਜੇਪੀ ਨੇ ਇਲਜ਼ਾਮ ਲਾਇਆ ਸੀ ਕਿ ਜੰਮੂ-ਕਸ਼ਮੀਰ ਦੇ ਹਾਲਾਤਾਂ ਵਿੱਚ ਸੁਧਾਰ ਨਹੀਂ ਹੋ ਰਿਹਾ। ਇਸ ਲਈ ਉਨ੍ਹਾਂ ਮਹਿਬੂਬਾ ਮੁਫਤੀ ਤੋਂ ਸਮਰਥਨ ਵਾਪਸ ਲੈ ਲਿਆ ਸੀ।