ਇਸ ਫ਼ਿਲਮ ‘ਚ ਵਿਦੀਆ ਐਨਟੀਆਰ ਦੀ ਪਤਨੀ ਬਾਸਵ ਤਾਰਕਮ ਦਾ ਰੋਲ ਪਲੇਅ ਕਰ ਰਹੀ ਹੈ। ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵਿਦੀਆ ਨੇ ਸੰਗੀਤਕਾਰ ਨਿਤੀਨ ਸ਼ੰਕਰ ਤੋਂ ਹਾਰਮੋਨੀਅਮ ਬਜਾਉਣ ਦੀ ਟ੍ਰੇਨਿੰਗ ਵੀ ਲਈ ਸੀ। ਇਸ ਫੋਟੋ ਤੋਂ ਇਲਾਵਾ ਫ਼ਿਲਮ ਨਾਲ ਜੁੜੇ ਕੁਝ ਪੋਸਟਰ ਵੀ ਸਾਹਮਣੇ ਆਏ ਹਨ।
ਵਿਦੀਆ ਤੋਂ ਇਲਾਵਾ ਫ਼ਿਲਮ ‘ਚ ਰਾਕੁਲਪ੍ਰੀਤ ਸਿੰਘ, ਪ੍ਰਕਾਸ਼ ਰਾਜ, ਕਲਿਆਣ ਰਾਮ, ਨਿਤਿਆ ਮੈਨਨ ਅਤੇ ਰਵੀ ਕਿਸ਼ਨ ਜਿਹੇ ਕਲਾਕਾਰ ਵੀ ਨਜ਼ਰ ਆਉਣਗੇ। ਐਨਟੀਆਰ ‘ਤੇ ਬਣ ਰਹੀ ਇਸ ਫ਼ਿਲਮ ਦਾ ਟ੍ਰੇਲਰ 21 ਦਸੰਬਰ ਯਾਨੀ ਅੱਜ ਰਿਲੀਜ਼ ਕੀਤਾ ਜਾਵੇਗਾ। ਕ੍ਰਿਸ਼ ਨੇ ਇਸ ਫ਼ਿਲਮ ਨੂੰ ਡਾਈਰੈਕਟ ਕੀਤਾ ਹੈ।