ਬਾਲੀਵੁੱਡ ਐਕਟਰ ਸ਼ਾਹਰੁਖ ਨੇ ਐਪਲ ਦੀ ਤਾਰੀਫ ਕਰਨ ਲਈ ਇੰਸਟਾਗ੍ਰਾਮ ਦਾ ਸਹਾਰਾ ਲਿਆ। ਉਨ੍ਹਾਂ ਨੇ ਨਵੇਂ ਈਅਰਪੋਡ ਨੂੰ ਲੈ ਕੇ ਪੋਸਟ ਸ਼ੇਅਰ ਕੀਤੀ ਹੈ। ਸ਼ਹਾਰੁਖ ਨੇ ਆਪਣੇ ਕੰਨ ‘ਚ ਈਅਰਪੋਡ ਨੂੰ ਲਾ ਕੇ ਲਿਖਿਆ, “ਐਪਲ ਆਪਣੇ ਹਰ ਪ੍ਰੋਡਕਟ ਨਾਲ ਆਪਣੇ ਗੇਮ ਨੂੰ ਵਧਾ ਰਿਹਾ ਹੈ। ਈਅਰਫੋਨ ਦਾ ਜ਼ਿਆਦਾ ਇਸਤੇਮਾਲ ਨਾ ਕਰੋ ਪਰ ਇਹ ਈਅਰਪੌਡ ਸ਼ਾਨਦਾਰ ਹਨ। ਮੇਰੇ ਕਲੇਸ਼ਕਨ ‘ਚ ਜੁੜਣ ਲਈ ਐਪਲ ਦਾ ਧੰਨਵਾਦ।”
ਈਅਰਪੋਡ ਦੀ ਗੱਲ ਕਰੀਏ ਤਾਂ ਇਹ ਦੁਨੀਆ ਦੇ ਸਭ ਤੋਂ ਪ੍ਰਸਿੱਧ ਵਾਇਅਰਲੈੱਸ ਹੈਡਫੋਨ ਹਨ ਜਿਸ ਨੂੰ 20 ਮਾਰਚ ਨੂੰ ਲੌਂਚ ਕੀਤਾ ਗਿਆ ਸੀ। ਇਸ ‘ਚ ਐਪਲ ਨੇ ਐਚ1 ਚਿੱਪ ਦਾ ਇਸਤੇਮਾਲ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਇਹ ਜਲਦੀ ਕਨੈਕਟ ਹੋ ਜਾਂਦਾ ਹੈ।
ਇਹ ਨਵੇਂ ਵਾਇਅਰਲੈੱਸ ਚਾਰਜਿੰਗ ਕੇਸ ਨਾਲ ਆਉਂਦੇ ਹਨ। ਐਪਲ ਨੇ ਇਨ੍ਹਾਂ ਦੀ ਕੀਮਤ 14,900 ਰੁਪਏ ਰੱਖੀ ਹੈ ਤੇ ਵਾਇਅਰਲੈੱਸ ਕੇਸ ਨਾਲ ਇਸ ਦੀ ਕੀਮਤ 18,900 ਰੁਪਏ ਹੈ। ਨਵੇਂ ਈਅਰਪੋਡ ‘ਚ ਸਿਰੀ ਦੀ ਮਦਦ ਨਾਲ ਕਾਫੀ ਕੁਝ ਕੀਤਾ ਜਾ ਸਕਦਾ ਹੈ।