Himanshi Khurana On Noor Punjab Da: ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹੈ। ਹਿਮਾਂਸ਼ੀ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਦੇ ਦਮ ਤੇ ਇੰਡਸਟਰੀ `ਚ ਖਾਸ ਜਗ੍ਹਾ ਬਣਾਈ ਹੈ। ਹਿਮਾਂਸ਼ੀ ਖੁਰਾਣਾ ਨੇ ਹਾਲ ਹੀ `ਚ ਏਬੀਪੀ ਸਾਂਝਾ ਦੇ ਪ੍ਰੋਗਰਾਮ `ਨੂਰ ਪੰਜਾਬ ਦਾ` ਵਿੱਚ ਸ਼ਿਰਕਤ ਕੀਤੀ। ਇੱਥੇ ਏਬੀਪੀ ਸਾਂਝਾ ਨਾਲ ਹਿਮਾਂਸ਼ੀ ਨੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਆਪਣੇ ਮਾਡਲਿੰਗ ਦੇ ਸ਼ੁਰੂਆਤੀ ਦਿਨਾਂ ਦਾ ਜ਼ਿਕਰ ਕਰਦਿਆਂ ਹਿਮਾਂਸ਼ੀ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ `ਚ ਉਨ੍ਹਾਂ ਨੂੰ ਲੋਕ ਤਾਹਨੇ ਮਾਰਦੇ ਸੀ ਕਿ ਇਹ ਤਾਂ ਨੱਚਣ ਵਾਲੀ ਹੈ। ਹਿਮਾਂਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਪੰਜਾਬੀ ਇੰਡਸਟਰੀ `ਚ ਮਾਡਲ ਦੇ ਰੂਪ `ਚ ਕਦਮ ਰੱਖਿਆ ਤਾਂ ਉਸ ਸਮੇਂ ਪੰਜਾਬ `ਚ ਮਾਡਲਾਂ ਨੂੰ ਇੰਨੀਂ ਇੱਜ਼ਤ ਨਹੀਂ ਮਿਲਦੀ ਸੀ। ਪਰ ਅੱਜ ਸਮਾਂ ਬਦਲ ਚੁੱਕਿਆ ਹੈ। ਲੋਕ ਮਾਡਲਿੰਗ ਤੇ ਮਾਡਲਾਂ ਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਦੇ ਹਨ। ਇਸ ਦੇ ਨਾਲ ਹੀ ਹਿਮਾਂਸ਼ੀ ਨੇ ਕਿਹਾ ਕਿ ਅੱਜ ਪੰਜਾਬੀ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ। ਜਿੱਥੇ ਅੱਜ ਪੰਜਾਬੀ ਇੰਡਸਟਰੀ ਪਹੁੰਚੀ ਹੈ ਉਨ੍ਹਾਂ ਨੂੰ ਇਸ ਦੀ ਬਹੁਤ ਖੁਸ਼ੀ ਹੈ।


ਵਧੇ ਭਾਰ ਨੂੰ ਲੈਕੇ ਸੁਣਨੇ ਪਏ ਤਾਹਨੇ: ਹਿਮਾਂਸ਼ੀ
ਹਿਮਾਂਸ਼ੀ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਵਜ਼ਨ ਕਰਕੇ ਉਨ੍ਹਾਂ ਦਾ ਕਾਫ਼ੀ ਮਜ਼ਾਕ ਉਡਾਇਆ ਗਿਆ ਹੈ। ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਟਰੋਲ ਕੀਤਾ ਗਿਆ ਹੈ। ਉਨ੍ਹਾਂ ਦੇ ਜਿੰਮ ਵਾਲੇ ਵੀਡੀਓਜ਼ `ਤੇ ਵੀ ਲੋਕਾਂ ਨੇ ਨੈਗਟਿਵ ਕਮੈਂਟਸ ਕੀਤੇ। ਹਿਮਾਂਸ਼ੀ ਨੇ ਕਿਹਾ ਕਿ ਇਹ ਸਭ ਗੱਲਾਂ ਨਾਲ ਉਨ੍ਹਾਂ ਨੂੰ ਸ਼ੁਰੂ `ਚ ਥੋੜ੍ਹਾ ਬੁਰਾ ਜ਼ਰੂਰ ਲੱਗਿਆ, ਪਰ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਮਜ਼ਬੂਤ ਬਣਾ ਲਿਆ।





ਮੇਰੇ ਲਈ ਸਬਰ ਹੀ ਸਫ਼ਲਤਾ ਦਾ ਮੰਤਰ: ਖੁਰਾਣਾ
ਹਿਮਾਂਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਅੰਦਰ ਬਹੁਤ ਸਬਰ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹੀ ਉਨ੍ਹਾਂ ਦੀ ਸਫ਼ਲਤਾ ਦਾ ਮੰਤਰ ਹੈ। ਜਦੋਂ ਲੋਕਾਂ ਨੇ ਉਨ੍ਹਾਂ ਨੇ ਟੀਵੀ ਵਾਲੀ ਤੇ ਨਚਾਰ ਕਹਿ ਕੇ ਸੰਬੋਧਨ ਕੀਤਾ। ਉਦੋਂ ਵੀ ਉਨ੍ਹਾਂ ਨੇ ਸਬਰ ਰੱਖਿਆ। ਅੱਜ ਉਨ੍ਹਾਂ ਦੇ ਪ੍ਰੋਫ਼ੈਸ਼ਨ ਦੀ ਇੱਜ਼ਤ ਹੈ। ਮਾਡਲਾਂ ਨੂੰ ਅੱਜ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਇਸ ਦੇ ਨਾਲ ਹੀ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਦਾ ਕਰੀਅਰ ਠੀਕ ਨਹੀਂ ਸੀ। ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ "ਹਿਮਾਂਸ਼ੀ ਤੂੰ ਕੁੱਝ ਕਰਦੀ ਕਿਉਂ ਨਹੀਂ?" ਇਸ ਤੇ ਹਿਮਾਂਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਤੇ ਵੀ ਸਬਰ ਰੱਖਿਆ ਅਤੇ ਸ਼ਾਨਦਾਰ ਕੰਮਬੈਕ ਕੀਤਾ।