ਹਿਮਾਂਸ਼ੀ ਖੁਰਾਣਾ ਦਾ ਸੁਰਮਾ ਬੋਲੇ ਰਿਲੀਜ਼ ਹੋ ਚੁਕਾ ਹੈ ਤੇ ਇਸ ਦੇ ਨਾਲ ਹਿਮਾਸ਼ੀ ਨੇ ਇਕ ਅਜਿਹੀ ਚੀਜ਼ ਕੀਤੀ ਹੈ ਜੋ ਪਹਿਲਾਂ ਨਹੀਂ ਹੋਈ। ਹਿਮਾਂਸ਼ੀ ਦੀ ਤਸਵੀਰ ਨਿਊ ਯਾਰਕ ਦੇ ਟਾਈਮਜ਼ ਸਕੁਏਅਰ 'ਤੇ ਛਾਈ ਹੋਈ ਹੈ ਤੇ ਹੁਮਾਂਸ਼ੀ ਖੁਰਾਣਾ ਦੀ ਤਸਵੀਰ ਟਾਈਮਜ਼ ਸਕੁਏਅਰ 'ਤੇ ਲੱਗੀ ਹੈ ਤੇ ਪੰਜਾਬੀ ਇੰਡਸਟਰੀ 'ਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।
ਹਿਮਾਂਸ਼ੀ ਅਜਿਹੀ ਪਹਿਲੀ ਪੰਜਾਬੀ ਅਦਕਾਰਾ ਬਣ ਗਈ ਹੈ ਜਿਸ ਦੀ ਤਸਵੀਰ ਟਾਈਮਜ਼ ਸਕੁਏਅਰ 'ਤੇ ਲੱਗੀ ਹੈ। ਹਿਮਾਂਸ਼ੀ ਖੁਰਾਣਾ ਲਗਾਤਾਰ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ ਤੇ ਕੁਝ ਅਜਿਹਾ ਹੀ ਮਨੋਰੰਜਨ ਆ ਰਿਹਾ ਹੈ ਸੁਰਮਾ ਬੋਲੇ ਦੇ ਨਾਲ। ਹਿਮਾਂਸ਼ੀ ਖੁਰਾਣਾ ਦਾ ਨਵਾਂ ਗੀਤ ਸੁਰਮਾ ਬੋਲੇ ਰਿਲੀਜ਼ ਹੋ ਗਿਆ ਹੈ।
ਇਸ ਗੀਤ ਨੂੰ ਹਿਮਾਂਸ਼ੀ ਨੇ ਆਪ ਗਾਇਆ ਹੈ। ਦੁਬਈ 'ਚ ਸ਼ੂਟ ਹੋਏ ਇਸ ਗੀਤ 'ਚ ਹਿਮਾਂਸ਼ੀ ਖੁਰਾਣਾ ਦਾ ਵੱਖਰਾ ਅੰਦਾਜ਼ ਦਿੱਖ ਰਿਹਾ ਹੈ। ਇਸ ਗੀਤ ਨੂੰ ਬੰਟੀ ਬੈਂਸ ਨੇ ਲਿਖਿਆ ਹੈ ਤੇ ਮਿਊਜ਼ਿਕ ਦ ਕਿਡ ਨੇ ਦਿੱਤਾ ਹੈ।