ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਉਦਾਨਵਾਲ ਤੋਂ ਦੂਸਰੀ ਵਾਰ ਕਿਸਾਨਾਂ ਦਾ ਜਥਾ ਦਿੱਲੀ ਸੰਘਰਸ਼ ਲਈ ਰਵਾਨਾ ਹੋਇਆ।ਉਦਾਨਵਾਲ ਤੋਂ ਕਰੀਬ 50 ਟਰਾਲੀਆਂ 'ਚ ਕਿਸਾਨ ਦਿੱਲੀ ਲਈ ਰਵਾਨਾ ਹੋਏ ਹਨ। ਜੋ ਦਿੱਲੀ ਤਕ ਜਾਂਦੇ ਜਾਂਦੇ 500 ਦੇ ਕਰੀਬ ਹੋ ਜਾਣਗੀਆਂ।


ਕਿਸਾਨਾਂ ਦਾ ਕਹਿਣਾ ਹੈ ਕਿ "ਜੋ ਲੋਕ ਇਹ ਸੋਚਦੇ ਹਨ ਕਿ ਮੋਰਚੇ ਤੇ ਕਿਸਾਨਾਂ ਦੀ ਗਿਣਤੀ ਘੱਟ ਗਈ ਹੈ ਤਾਂ ਉਨ੍ਹਾਂ ਦਾ ਭੁਲੇਖਾ ਕੱਢਣ ਹੈ ਕਿਉਂਕਿ ਹੁਣ ਅਸੀਂ ਯੋਜਨਾਬੱਧ ਤਰੀਕੇ ਨਾਲ ਚੱਲ ਰਹੇ ਹਾਂ।ਅਸੀਂ ਹੁਣ ਲੜੀਵਾਰ ਤਰੀਕੇ ਨਾਲ ਦਿੱਲੀ ਜਾ ਰਹੇ ਹਾਂ 10 ਦਿਨ ਲਈ ਅਸੀਂ ਜਾ ਰਹੇ ਹਾਂ 10 ਦਿਨਾਂ ਬਆਦ ਦੂਸਰਾ ਜੱਥਾ ਰਵਾਨਾ ਹੋਏਗਾ।"


ਕਿਸਾਨਾਂ ਨੇ ਦਾਅਵਾ ਕੀਤਾ ਕਿ ਉਹ 2024 ਤੱਕ ਸੰਘਰਸ਼ ਕਰਨ ਲਈ ਤਿਆਰ ਹਨ ਜੇ ਉਨ੍ਹਾਂ ਨੂੰ 2024 ਤਕ ਸੰਘਰਸ਼ ਕਰਨਾ ਪਿਆ ਤਾਂ ਉਹ ਕਰਨਗੇ।ਪਰ ਉਹ ਉਦੋਂ ਤਕ ਵਾਪਿਸ ਨਹੀਂ ਆਉਣਗੇ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ।


ਜਥੇ ਦੀ ਅਗੁਵਾਈ ਕਰ ਰਹੇ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ, ਕਿ "ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਨੇ ਕਿਸਾਨਾਂ ਦੀਆਂ ਖੁਸ਼ੀਆਂ ਖੋਹ ਲਈਆਂ ਹਨ। ਕਿਸਾਨ ਆਪਣੀ ਖੁਸ਼ੀਆਂ ਨੂੰ ਵਾਪਸ ਪਾਉਣ ਦੇ ਲਈ, ਕੇਂਦਰ ਸਰਕਾਰ ਦੇ ਕਾਨੂੰਨਾਂ ਦੇ ਖਿਲਾਫ ਦਿੱਲੀ ਵਿੱਚ ਅੰਦੋਲਨ ਕਰ ਰਹੇ ਹਨ ਅਤੇ ਅਸੀਂ ਅੰਦੋਲਨ ਨੂੰ ਤੇਜ ਕਰਨ ਲਈ ਟਰੈਕਟਰ - ਟਰਾਲੀਆਂ ਤੇ ਦਿੱਲੀ ਜਾ ਰਹੇ ਹਾਂ।ਮੇਰੀ ਮਾਤਾ ਹਾਰਟ ਦੀ ਮਰਜ਼ੀ ਹੈ ਅਤੇ ਉਹ ਹੁਣ ਹਸਪਤਾਲ 'ਚ ਦਾਖਲ ਹੈ। ਪਰ ਲੇਕਿਨ ਮੈਂ ਆਪਣੀ ਮਿੱਟੀ ਨੂੰ ਬਚਾਉਣ ਵਾਸਤੇ ਦਿੱਲੀ ਜਾ ਰਿਹਾ ਹਾਂ।"


ਦੂਜੇ ਪਾਸੇ ਟਰੈਕਟਰ ਮਕੈਨਿਕ ਜਗਜੀਤ ਸਿੰਘ ਨੇ ਦਸਿਆ, ਕਿ ਉਸਦੇ ਵਲੋਂ ਟਰੈਕਟਰਾਂ ਦੀ ਫ੍ਰੀ ਸਰਵਿਸ ਕੀਤਾ ਜਾ ਰਹੀ ਅਤੇ ਜਿਸ ਵਿੱਚ ਉਹ ਆਪਣੇ ਕੋਲੋਂ ਸਪੇਰ ਪਾਰਟਸ ਵੀ ਪਾਉਂਦਾ ਹੈ।