ਹਿਮਾਂਸ਼ੀ ਖੁਰਾਣਾ ਨੇ ਪਿਛਲੇ ਦਿਨੀਂ ਆਪਣੀਆਂ ਦੁਬਈ ਦੀਆਂ ਤਸਵੀਰਾਂ ਨਾਲ ਖੂਬ ਸੁਰਖੀਆਂ ਬਟੋਰੀਆਂ। ਹਿਮਾਂਸ਼ੀ ਦੀਆਂ ਅਰਬ ਲੁਕ 'ਚ ਇਹ ਤਸਵੀਰਾਂ ਖੂਬ ਵਾਇਰਲ ਹੋਈਆਂ ਸੀ। ਹੁਣ ਹਿਮਾਂਸ਼ੀ ਦਾ ਉਹ ਲੁਕ ਫੁਲ ਤਰੀਕੇ ਨਾਲ ਉਨ੍ਹਾਂ ਦੇ ਫੈਨਸ ਨੂੰ ਦੇਖਣ ਨੂੰ ਮਿਲੇਗਾ। ਕਿਉਂਕਿ ਜਿਸ ਗਾਣੇ ਲਈ ਹਿਮਾਂਸ਼ੀ ਦਾ ਉਹ ਲੁੱਕ ਤਿਆਰ ਕੀਤਾ ਗਿਆ ਸੀ ਉਹ ਗਾਣਾ ਰਿਲੀਜ਼ ਲਈ ਤਿਆਰ ਹੈ।

ਹਿਮਾਂਸ਼ੀ ਨੇ ਹਾਲ ਹੀ 'ਚ ਇਕ ਪੋਸਟ ਪਾ ਕੇ ਇਹ ਐਲਾਨ ਕੀਤਾ ਹੈ। ਹਿਮਾਂਸ਼ੀ ਦੇ ਗੀਤ ਦਾ ਨਾਮ ਹੈ 'ਸੂਰਮਾ ਬੋਲੇ'  ਜਿਸ ਨੂੰ ਹਿਮਾਂਸ਼ੀ ਨੇ ਆਪ ਗਾਇਆ ਹੈ। ਹਿਮਾਂਸ਼ੀ ਦੇ ਇਸ ਗੀਤ ਨੂੰ 'ਦ ਕਿਡ' ਨੇ ਮਿਊਜ਼ਿਕ ਦਿੱਤਾ ਹੈ। ਇਸ ਦੇ ਲਿਰਿਕਸ ਬੰਟੀ ਬੈਂਸ ਨੇ ਲਿਖੇ ਹਨ ਤੇ ਸੰਦੀਪ ਸ਼ਰਮਾ ਨੇ ਇਸ ਵੀਡੀਓ ਨੂੰ ਡਾਇਰੈਕਟ ਕੀਤਾ ਹੈ। ਹਿਮਾਂਸ਼ੀ ਦਾ ਇਹ ਗੀਤ ਦੁਬਈ 'ਚ ਸ਼ੂਟ ਹੋਇਆ ਹੈ। ਜਿਸ ਦੇ ਸ਼ੂਟ ਦੇ ਲਈ ਹਿਮਾਂਸ਼ੀ ਦੁਬਈ ਗਈ ਹੋਈ ਸੀ।



ਹਿਮਾਂਸ਼ੀ ਨੇ ਓਥੋਂ ਕਈ ਤਸਵੀਰਾਂ ਤੇ ਵੀਡਿਓਜ਼ ਵੀ ਸ਼ੇਅਰ ਕੀਤੀਆਂ ਸੀ ਤੇ ਆਪਣੀ ਸ਼ੂਟਿੰਗ ਤੋਂ ਬਾਅਦ ਹਿਮਾਂਸ਼ੀ ਨੇ ਵਾਟਰ ਸਪੋਰਟਸ ਵੀ ਕੀਤਾ ਸੀ ਜਿਸਦੀ ਇਕ ਵੀਡੀਓ ਵੀ ਹਿਮਾਂਸ਼ੀ ਨੇ ਪੋਸਟ ਕੀਤੀ ਸੀ। ਬਿਗ ਬੌਸ 13 ਤੋਂ ਬਾਅਦ ਹਿਮਾਂਸ਼ੀ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ।