ਬਿੱਗ ਬੌਸ ਦੇ ਘਰ ਤੋਂ ਸ਼ੁਰੂ ਹੋਈ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੀ ਕੈਮਿਸਟਰੀ ਨੂੰ ਫੈਨਸ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਿਮਾਂਸ਼ੀ ਤੇ ਆਸਿਮ ਦਾ ਇੱਕ ਮਿਊਜ਼ਿਕ ਵੀਡੀਓ ਵੀ ਕਾਫੀ ਤੇਜ਼ੀ ਨਾਲ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ। ਕੋਰੋਨਾਵਾਇਰਸ ਦੇ ਚਲਦਿਆਂ ਬਾਕੀ ਸਭ ਦੀ ਤਰ੍ਹਾਂ ਹਿਮਾਂਸ਼ੀ ਤੇ ਆਸਿਮ ਵੀ ਆਪਣੇ-ਆਪਣੇ ਘਰਾਂ ‘ਚ ਸਮਾਂ ਗੁਜ਼ਾਰ ਰਹੇ ਹਨ।


ਕੰਮ ਵਾਲੀ ਕਿਸੇ ਦੇ ਘਰ ਨਾ ਆਉਣ ਕਾਰਨ ਸਾਰੇੇ ਬਾਲੀਵੁੱਡ ਸਟਾਰਸ ਦੀ ਤਰ੍ਹਾਂ ਹਿਮਾਂਸ਼ੀ ਵੀ ਆਪਣੇੇ ਘਰ ਦੇ ਕੰਮ ਖੁਦ ਕਰ ਰਹੀ ਹੈ। ਵਿਰਲ ਭਿਆਨੀ ਵਲੋਂ ਸ਼ੈਅ੍ਰ ਕੀਤੀ ਇੱਕ ਵੀਡੀਓ ‘ਚ ਹਿਮਾਂਸ਼ੀ ਘਰ ‘ਚ ਰੋਟੀਆਂ ਬਣਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਹਿਮਾਂਸ਼ੀ ਮੌਜ ਮਸਤੀ ਕਰਦੀ ਆਪਣੇ ਕੰਮ ‘ਚ ਬਿਜ਼ੀ ਹੈ।



ਇਸ ਪੋਸਟ ਥੱਲੇ ਕਾਫੀ ਕਮੈਂਟਸ ਵੀ ਆ ਰਹੇ ਹਨ। ਕੁੱਝ ਯੂਜ਼ਰਸ ਨੇ ਹਿਮਾਂਸ਼ੀ ਨੂੰ ਪਰਫੈਕਟ ਬਰਾਈਡ ਕਿਹਾ ਹੈ ਤਾਂ ਕੁੱਝ ਨੇ ਉਨ੍ਹਾਂ ਨੂੰ ਫੈਮਿਲੀ ਗਰਲ ਵੀ ਦੱਸਿਆ ਹੈ। ਸ਼ਹਿਨਾਜ਼ ਦੇ ਫੈਨਸ ਕਮੈਂਟ ਬਾਕਸ ‘ਚ ਆਰੋਪ ਲਗਾ ਰਹੇ ਹਨ ਕਿ ਹਿਮਾਂਸ਼ੀ ਹਮੇਸ਼ਾ ਸ਼ਹਿਨਾਜ਼ ਦੀ ਕਾਪੀ ਕਰਦੀ ਹੈ। ਬਾਵਜੂਦ ਇਸ ਦੇ ਹਿਮਾਂਸ਼ੀ ਦੀ ਇਸ ਵੀਡੀਓ ਨੂੰ ਖੂਬ ਲਾਈਕ ਤੇ ਸ਼ੇਅਰ ਕੀਤਾ ਜਾ ਰਿਹਾ ਹੈ।